ਜ਼ਮੀਨ ਖਿਸਕਣ ਕਾਰਨ ਡੋਡਾ ਪੁਲ ਤੇ ਸੜਕ ਹੋਈ ਬੰਦ

ਡੋਡਾ (ਜੰਮੂ-ਕਸ਼ਮੀਰ), 3 ਸਤੰਬਰ-ਜ਼ਿਲ੍ਹੇ ਵਿਚ ਲਗਾਤਾਰ ਮੀਂਹ ਪੈਣ ਕਾਰਨ ਜ਼ਮੀਨ ਖਿਸਕਣ ਕਾਰਨ ਡੋਡਾ-ਪੁਲ ਡੋਡਾ ਸੜਕ ਬੰਦ ਹੋ ਗਈ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਦੋਂ ਤੱਕ ਸਫਾਈ ਦਾ ਕੰਮ ਪੂਰਾ ਨਹੀਂ ਹੋ ਜਾਂਦਾ, ਪ੍ਰਭਾਵਿਤ ਹਿੱਸੇ 'ਤੇ ਯਾਤਰਾ ਨਾ ਕਰਨ।