ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਲਈ ਸ਼ਾਹਰੁਖ ਖਾਨ ਨੇ ਕੀਤੀ ਅਰਦਾਸ

ਨਵੀਂ ਦਿੱਲੀ, 3 ਸਤੰਬਰ-ਭਿਆਨਕ ਹੜ੍ਹਾਂ ਨਾਲ ਜੂਝ ਰਹੇ ਪੰਜਾਬ ਦੇ ਲੋਕਾਂ ਨੂੰ ਸ਼ਾਹਰੁਖ ਖਾਨ ਨੇ ਬੁੱਧਵਾਰ ਨੂੰ ਆਪਣਾ ਸਮਰਥਨ ਦਿੱਤਾ। ਸ਼ਾਹਰੁਖ ਖਾਨ ਨੇ ਅਪਣੇ ‘ਐਕਸ’ ਹੈਂਡਲ ਉਤੇ ਇਕ ਪੋਸਟ ਸਾਂਝੀ ਕੀਤੀ ਅਤੇ ਕਿਹਾ ਕਿ ਪੰਜਾਬ ਦੀ ਹਿੰਮਤ ਕਦੇ ਨਹੀਂ ਟੁੱਟੇਗੀ। ਮੇਰਾ ਦਿਲ ਪੰਜਾਬ ਦੇ ਉਨ੍ਹਾਂ ਲੋਕਾਂ ਨਾਲ ਹੈ ਜੋ ਇਨ੍ਹਾਂ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ।