JALANDHAR WEATHER

ਹਾਕੀ ਪ੍ਰੇਮੀਆਂ ਦਾ ਤਹਿ ਦਿਲ ਤੋਂ ਧੰਨਵਾਦ- ਹਾਕੀ ਓਲੰਪੀਅਨ ਯੁਗਰਾਜ ਸਿੰਘ ਅਟਾਰੀ

ਅਟਾਰੀ, (ਅੰਮ੍ਰਿਤਸਰ), 8 (ਸਤੰਬਰ ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤ ਦੇ ਸੂਬਾ ਬਿਹਾਰ ਦੇ ਸ਼ਹਿਰ ਰਾਜਗੀਰ ਵਿਖੇ ਹਾਕੀ ਏਸ਼ੀਆ ਕੱਪ ਦੇ 7 ਸਤੰਬਰ ਦੀ ਬੀਤੀ ਸ਼ਾਮ ਨੂੰ ਹੋਏ ਫਾਈਨਲ ਮੁਕਾਬਲੇ ਵਿਚ ਭਾਰਤੀ ਹਾਕੀ ਟੀਮ ਵਲੋਂ ਦੱਖਣੀ ਕੋਰੀਆ ਨੂੰ 4-1 ਨਾਲ ਹਰਾਏ ਜਾਣ ਤੋਂ ਬਾਅਦ ਹਾਕੀ ਟੀਮ ਦੇ ਖਿਡਾਰੀ ਅਤੇ ਸਰਹੱਦੀ ਪਿੰਡ ਅਟਾਰੀ ਸ਼ਾਮ ਸਿੰਘ ਦੇ ਵਸਨੀਕ ਜੁਗਰਾਜ ਸਿੰਘ ਜੋਗਾ ਅਟਾਰੀ ਵਲੋਂ ਮਿਲੀ ਜਿੱਤ ’ਤੇ ਦੇਸ਼ਵਾਸੀਆਂ ਅਤੇ ਰਾਜਵਾਸੀਆਂ ਤੇ ਦੁਨੀਆ ਭਰ ਦੇ ਲੋਕਾਂ ਵਲੋਂ ਮਿਲ ਰਹੇ ਭਰਵੇਂ ਪਿਆਰ ’ਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤੀ ਹਾਕੀ ਟੀਮ, ਜਿਸ ਵਿਚ ਸਭ ਤੋਂ ਵੱਧ ਪੰਜਾਬੀ ਨੌਜਵਾਨ ਖਿਡਾਰੀ ਖੇਡ ਰਹੇ ਹਨ, ਉਹ ਇਸੇ ਤਰ੍ਹਾਂ ਹੀ ਆਪਣੇ ਚੰਗੇ ਪ੍ਰਦਰਸ਼ਨ ਵਿਖਾਉਂਦੇ ਰਹਿਣਗੇ।

ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਨੂੰ, ਹਾਕੀ ਪ੍ਰੇਮੀਆਂ ਨੂੰ ਭਾਰਤੀ ਹਾਕੀ ਟੀਮ ’ਤੇ ਪੂਰਾ ਮਾਣ ਹੈ ਤੇ ਉਹ ਇਸ ਨੂੰ ਅਗਾਂਹ ਵੀ ਬਰਕਰਾਰ ਰੱਖਣਗੇ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਸਮੁੱਚੀ ਹਾਕੀ ਟੀਮ ਦੇ ਖਿਡਾਰੀ ਰਾਜਗੀਰ ਬਿਹਾਰ ਤੋਂ ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਆਪਣੇ ਏਸ਼ੀਆ ਚੈਂਪੀਅਨਸ਼ਿਪ ਟਰਾਫੀ ਲੈ ਕੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਖੇ ਪਹੁੰਚਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ