JALANDHAR WEATHER

ਮਨਪ੍ਰੀਤ ਨੇ ਏਸ਼ੀਆ ਕੱਪ ਜਿੱਤ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੀਤਾ ਸਮਰਪਿਤ

ਰਾਜਗੀਰ (ਬਿਹਾਰ) 8 ਸਤੰਬਰ- ਭਾਰਤੀ ਹਾਕੀ ਟੀਮ ਦੇ ਮਿਡਫੀਲਡਰ ਮਨਪ੍ਰੀਤ ਸਿੰਘ ਨੇ ਏਸ਼ੀਆ ਕੱਪ ਜਿੱਤ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਹੈ, ਜੋ ਇਸ ਸਮੇਂ ਵਿਨਾਸ਼ਕਾਰੀ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ। ਭਾਰਤ ਨੇ ਐਤਵਾਰ ਸ਼ਾਮ ਨੂੰ ਇਥੇ ਏਸ਼ੀਆ ਕੱਪ ਫਾਈਨਲ ਵਿਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਜਿੱਤਿਆ। ਇਹ ਭਾਰਤ ਦੀ ਚੌਥੀ ਏਸ਼ੀਆ ਕੱਪ ਜਿੱਤ ਸੀ।

ਇਕ ਸੰਦੇਸ਼ ਵਿਚ ਮਨਪ੍ਰੀਤ ਸਿੰਘ, ਜਿਸ ਦੀ ਕਪਤਾਨੀ ਵਿਚ ਭਾਰਤ ਨੇ 2020 ਟੋਕੀਓ ਓਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ, ਨੇ ਪੰਜਾਬੀ ਲੋਕਾਂ ਦੇ ਲਚਕੀਲੇਪਣ ਦੀ ਪ੍ਰਸ਼ੰਸਾ ਕੀਤੀ ਅਤੇ ਪ੍ਰਤੀਕੂਲ ਸਥਿਤੀ ਨਾਲ ਨਜਿੱਠਣ ਵਿੱਚ ਲੱਗੇ ਵਲੰਟੀਅਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੈਂ ਇਹ ਜਿੱਤ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ ਜੋ ਅਕਲਪਿਤ ਤਾਕਤ ਅਤੇ ਲਚਕੀਲੇਪਣ ਨਾਲ ਵਿਨਾਸ਼ਕਾਰੀ ਹੜ੍ਹਾਂ ਨੂੰ ਸਹਿ ਰਹੇ ਹਨ।

ਇਹ ਜਿੱਤ ਹਰ ਪੀੜਤ ਲਈ ਹੈ, ਜੋ ਆਪਣੀ ਜ਼ਿੰਦਗੀ ਨੂੰ ਮੁੜ ਬਣਾਉਣ ਲਈ ਲੜ ਰਿਹਾ ਹੈ ਅਤੇ ਉਨ੍ਹਾਂ ਨਿਰਸਵਾਰਥ ਵਲੰਟੀਅਰਾਂ ਲਈ ਹੈ, ਜੋ ਲੋੜਵੰਦਾਂ ਨੂੰ ਬਚਾਉਣ, ਸਮਰਥਨ ਕਰਨ ਅਤੇ ਮੁੜ ਵਸੇਬੇ ਲਈ ਦਿਨ ਰਾਤ ਕੰਮ ਕਰ ਰਹੇ ਹਨ। ਤੁਹਾਡੀ ਭਾਵਨਾ ਸਾਡੀ ਸੱਚੀ ਪ੍ਰੇਰਨਾ ਹੈ ਅਤੇ ਇਹ ਜਿੱਤ ਪੰਜਾਬ ਦੇ ਹੌਂਸਲੇ ਨੂੰ ਸ਼ਰਧਾਂਜਲੀ ਹੈ। ਪੰਜਾਬ ਦਹਾਕਿਆਂ ਦੇ ਸਭ ਤੋਂ ਭਿਆਨਕ ਹੜ੍ਹਾਂ ਵਿਚੋਂ ਇਕ ਨਾਲ ਜੂਝ ਰਿਹਾ ਹੈ, ਜਿਸ ਨੇ ਲਗਭਗ ਚਾਰ ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, 48 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਲਗਭਗ 2,000 ਪਿੰਡ ਪ੍ਰਭਾਵਿਤ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ