JALANDHAR WEATHER

ਥਾਰ ਦੀ ਲਪੇਟ 'ਚ ਆਉਣ ਨਾਲ ਔਰਤ ਦੀ ਮੌਤ

ਐੱਸ. ਏ. ਐੱਸ. ਨਗਰ, 8 ਸਤੰਬਰ (ਕਪਿਲ ਵਧਵਾ) - ਮੁਹਾਲੀ ਦੇ ਲਾਂਡਰਾਂ ਚੌਂਕ ਨਜ਼ਦੀਕ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਬੱਚਿਆਂ ਦੀ ਮਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲਾਂਡਰਾਂ ਵਿਖੇ ਕਲੀਨਿਕ ਚਲਾਉਣ ਵਾਲੇ ਡਾ. ਜਗਦੀਸ਼ ਲਾਲ ਦੀ ਪਤਨੀ ਮਨਦੀਪ ਕੌਰ ਆਪਣੇ ਪਾਲਤੂ ਕੁੱਤੇ ਨੂੰ ਸੈਰ ਕਰਵਾਉਣ ਲਈ ਬਾਹਰ ਨਿਕਲੀ ਸੀ, ਇਸੇ ਦੌਰਾਨ ਇਕ ਤੇਜ਼ ਰਫਤਾਰ ਥਾਰ ਚਾਲਕ ਨੇ ਅਚਾਨਕ ਗੱਡੀ ਮਨਦੀਪ ਕੌਰ ਵੱਲ ਮੋੜ ਦਿੱਤੀ, ਜਿਸ ਤੋਂ ਬਾਅਦ ਤੇਜ਼ ਰਫ਼ਤਾਰ ਥਾਰ ਦੀ ਚਪੇਟ ਵਿਚ ਆਉਣ ਨਾਲ ਉਕਤ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਜਦੋਂ ਉਸ ਨੂੰ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਅਨੁਸਾਰ ਮਨਦੀਪ ਕੌਰ (53) ਦੇ ਦੋ ਬੱਚੇ ਹਨ (ਇਕ ਲੜਕਾ ਤੇ ਇਕ ਲੜਕੀ), ਜੋਂ ਕਿ ਫਿਲਹਾਲ ਗਹਿਰੇ ਸਦਮੇ ਵਿਚ ਹਨ। ਇਸ ਮਾਮਲੇ ਸੰਬੰਧੀ ਥਾਣਾ ਸੋਹਾਣਾ ਦੀ ਪੁਲਿਸ ਨੇ ਥਾਰ ਚਾਲਕ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਕੇ ਉਸ ਨੂੰ ਗਿਰਫ਼ਤਾਰ ਕਰ ਲਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ