JALANDHAR WEATHER

ਵਿਰਕ ਕਲਾਂ ’ਚ ਮਾਂ-ਧੀ ਦਾ ਕਤਲ

ਬਠਿੰਡਾ, 8 ਸਤੰਬਰ (ਅੰਮਿ੍ਤਪਾਲ ਸਿੰਘ ਵਲਾਣ)- ਅੱਜ ਨੇੜਲੇ ਪਿੰਡ ਵਿਰਕ ਕਲਾਂ ਵਿਖੇ ਅਣਖ ਖਾਤਰ ਇਕ ਪਿਓ ਨੇ ਆਪਣੀ ਧੀ ਅਤੇ ਦੋਹਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਪੁਲਿਸ ਵਲੋ ਮ੍ਰਿਤਕ ਮਾਂ-ਧੀ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਸੰਬੰਧੀ ਡੀ.ਐਸ.ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਜਸਮਨਦੀਪ ਕੌਰ ਨੇ 5-6 ਸਾਲ ਪਹਿਲਾਂ ਹੀ ਆਪਣੇ ਪਿੰਡ ਦੇ ਇਕ ਲੜਕੇ ਰਵੀ ਸ਼ਰਮਾ ਨਾਲ ਪ੍ਰੇਮ ਵਿਆਹ ਕਰਵਾਇਆ ਸੀ, ਜਿਸ ਤੋਂ ਲੜਕੀ ਦੇ ਪਰਿਵਾਰਕ ਮੈਂਬਰ ਔਖੇ ਸਨ। ਅੱਜ ਜਦੋਂ ਜਸਮਨਦੀਪ ਕੌਰ ਆਪਣੀ ਛੋਟੀ ਬੱਚੀ ਏਕਮਨੂਰ ਨਾਲ ਦਵਾਈ ਲਿਆਉਣ ਲਈ ਪਿੰਡ ਦੇ ਬੱਸ ਅੱਡੇ 'ਤੇ ਖੜੀ ਸੀ ਤਾਂ ਮੌਕੇ 'ਤੇ ਪੁੱਜੇ ਲੜਕੀ ਦੇ ਪਿਤਾ ਰਾਜਵੀਰ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਮਾਂ-ਧੀ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਜਸਮਨਦੀਪ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਗੰਭੀਰ ਜ਼ਖ਼ਮੀ ਬੱਚੀ ਏਕਮਨੂਰ ਨੂੰ ਹਸਪਤਾਲ ਲਿਜਾਣ ਉਪਰੰਤ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਵਲੋਂ ਕਾਤਲ ਨੂੰ ਫੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ