JALANDHAR WEATHER

ਨਸ਼ੀਲਾ ਟੀਕਾ ਲਾਉਣ ਨਾਲ ਨੌਜਵਾਨ ਦੀ ਮੌਤ

ਝਬਾਲ, (ਅੰਮ੍ਰਿਤਸਰ), 8 ਸਤੰਬਰ (ਸੁਖਦੇਵ ਸਿੰਘ)-ਝਬਾਲ ਦੇ ਖੇਡ ਸਟੇਡੀਅਮ ਵਿਚ ਇਕ ਨੌਜਵਾਨ ਦੀ ਨਸ਼ੀਲਾ ਟੀਕਾ ਲਾਉਣ ਨਾਲ ਮੌਤ ਹੋ ਗਈ। ਮ੍ਰਿਤਕ ਨਿਸ਼ਾਨ ਸਿੰਘ (35) ਪੁੱਤਰ ਸੁਖਦੇਵ ਸਿੰਘ ਵਾਸੀ ਬਘਿਆੜੀ ਦੇ ਭਰਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਨਸ਼ਾ ਕਰਨ ਦਾ ਆਦੀ ਸੀ ਅਤੇ ਰੋਜ਼ਾਨਾ ਝਬਾਲ ਦੇ ਖੇਡ ਸਟੇਡੀਅਮ ਵਿਚ ਨਸ਼ੇ ਦਾ ਟੀਕਾ ਲਾਉਣ ਲਈ ਆਉਂਦਾ ਸੀ।

ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਟੀਕਾ ਲਾਉਂਦੇ ਸਮੇਂ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਝਬਾਲ ਦੀ ਪੁਲਿਸ ਪਾਰਟੀ ਨੇ ਮੌਕੇ ’ਤੇ ਪੁੱਜ ਕੇ ਨਸ਼ਾ ਵੇਚਣ ਵਾਲੇ ਇਕ ਵਿਅਕਤੀ ਨੂੰ ਟੀਕੇ ਦੀ ਵਾਇਲ ਸਮੇਤ ਕਾਬੂ ਕਰਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ