JALANDHAR WEATHER

ਭਾਰਤ ਤੋਂ ਅਟਾਰੀ ਸਰਹੱਦ ਰਸਤੇ ਆਪਣੇ ਵਤਨ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰਦਾ ਨੌਜਵਾਨ ਕਾਬੂ

ਅਟਾਰੀ, (ਅੰਮ੍ਰਿਤਸਰ), 8 ਸਤੰਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਪਾਕਿਸਤਾਨ ਦੇਸ਼ ਤੋਂ ਪਿਛਲੇ ਸਮੇਂ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਬੰਗਲਾਦੇਸ਼ ਪੁੱਜੇ ਪਾਕਿਸਤਾਨੀ ਨੌਜਵਾਨ, ਜੋ ਕਿ ਹੁਣ ਭਾਰਤ ਤੋਂ ਗੈਰ ਕਾਨੂੰਨੀ ਢੰਗ ਨਾਲ ਪਾਕਿਸਤਾਨ ਜਾਣ ਦੀ ਕੋਸ਼ਿਸ਼ ਵਿਚ ਸੀ, ਨੂੰ ਬੀ.ਐਸ.ਐਫ਼. ਦੇ ਜਵਾਨਾਂ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨੀ ਮੂਲ ਦਾ ਨਾਗਰਿਕ ਅਮੀਰ ਹਸਨ ਪੁੱਤਰ ਸਲਮਾਨ ਮੀਆਂ ਉਰਫ਼ ਸ਼ੇਰਸ਼ਾਹ ਵਾਸੀ ਕਾਬਰੀ ਮਾਰਕੀਟ ਗਲੀ ਨੰਬਰ 10 ਕਰਾਚੀ ਪਾਕਿਸਤਾਨ, ਜੋ ਕਿ ਪਾਕਿਸਤਾਨ ਤੋਂ ਬੰਗਲਾਦੇਸ਼ ਪੁੱਜਾ ਸੀ ਤੇ ਬੀਤੇ ਕੱਲ੍ਹ ਭਾਰਤੀ ਅਟਾਰੀ ਸਰਹੱਦ ’ਤੇ ਹੁੰਦੀ ਝੰਡੇ ਦੀ ਰਸਮ ਰੀਟਰੀਟ ਨੂੰ ਵੇਖਣ ਲਈ ਇਧਰ ਆਇਆ ਸੀ ਤੇ ਰੀਟਰੀਟ ਖ਼ਤਮ ਹੋਣ ਉਪਰੰਤ ਉਸ ਨੇ ਪਾਕਿਸਤਾਨ ਜਾਣ ਵਾਲੇ ਰਸਤੇ ਦੀ ਪੂਰੀ ਛਾਣਬੀਣ ਕੀਤੀ ’ਤੇ ਵਾਪਸ ਪਰਤ ਗਿਆ। ਬੀਤੀ ਰਾਤ ਉਕਤ ਪਾਕਿਸਤਾਨੀ ਨਾਗਰਿਕ ਨੇ ਭਾਰਤ ਵਾਲੇ ਪਾਸਿਓਂ ਕੰਡਿਆਲੀ ਤਾਰ ਪਾਰ ਕਰਕੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਡਿਊਟੀ ’ਤੇ ਤਾਇਨਾਤ ਬੀ.ਐਸ.ਐਫ਼. ਦੇ ਜਵਾਨਾਂ ਵਲੋਂ ਉਸ ਨੂੰ ਮੌਕੇ ’ਤੇ ਹੀ ਗਿ੍ਰਫ਼ਤਾਰ ਕਰ ਲਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ