JALANDHAR WEATHER

ਘਰ ਦੀ ਛੱਤ ਡਿੱਗਣ ਨਾਲ ਇਕ ਮੌਤ

ਦੋਰਾਹਾ, 8 ਸਤੰਬਰ (ਜਸਵੀਰ ਝੱਜ) - ਪਿਛਲੇ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਪਿੰਡ ਬੁਆਣੀ ਵਿਖੇ ਇਕ ਮਕਾਨ ਦੀ ਛੱਤ ਡਿੱਗ ਜਾਣ ਕਾਰਨ ਮਲਬੇ ਥੱਲੇ ਆ ਕੇ ਇਕ ਔਰਤ ਦੀ ਮੌਤ ਹੋਣ ਦਾ ਸਮਾਚਾਰ ਹੈ, ਜਿਸ ਦੇ ਬਾਰੇ ਮ੍ਰਿਤਕ ਦੇ ਪੁੱਤਰ ਅਮਨਦੀਪ ਸਿੰਘ ਅਮਨਾ ਅਤੇ ਸੰਦੀਪ ਸਿੰਘ ਕਾਲਾ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਸਰਬਜੀਤ ਸਿੰਘ ਬਿੱਲੂ ਟਰੱਕ ਡਰਾਈਵਰ ਹਨ ਅਤੇ ਉਹ ਗੱਡੀ ਲੈ ਕੇ ਗਏ ਹੋਏ ਹਨ। ਰਾਤ ਊਹ ਆਮ ਵਾਂਗ ਸੁੱਤੇ ਤੇ ਉਹਨਾਂ ਦੀ ਮਾਤਾ ਜਸਪਾਲ ਕੌਰ ਅਲੱਗ ਬਣੇ ਇਕ ਡਾਟਾ ਵਾਲੇ ਪੱਕੇ ਕਮਰੇ ਵਿਚ ਪੈ ਗਏ, ਪਰ ਸਵੇਰੇ 4 ਵਜੇ ਮਾਤਾ ਦੇ ਕਮਰੇ ਵਿਚ ਇਕ ਜ਼ੋਰਦਾਰ ਆਵਾਜ਼ ਸੁਣ ਕੇ ਉਸ ਵੱਲ ਭੱਜੇ ਤਾਂ ਦੇਖਿਆ ਕਿ ਘਰ ਦੀ ਡਾਟਾਂ ਵਾਲੀ ਛੱਤ ਦੇ ਡਿਗਣ ਕਾਰਨ ਉਹਨਾਂ ਦੀ ਮਾਤਾ ਇੱਟਾਂ, ਮਿੱਟੀ, ਲੋਹੇ ਦੇ ਗਾਰਡਰ ਆਦਿ ਦੇ ਮਲਬੇ ਥੱਲੇ ਦੱਬੇ ਹੋਏ ਸਨ ਤੇ ਉਹਨਾਂ ਨੂੰ ਜਦੋਂ ਉਸ ਮਲਬੇ ਹੇਠੋਂ ਕੱਢਿਆ ਤਾਂ ਉਹਨਾਂ ਦੀ ਮੌਤ ਹੋ ਚੁੱਕੀ ਸੀ। ਜਿਸ ਕਾਰਨ ਉਹਨਾਂ ਦੇ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਸਮੇਂ ਹਾਜ਼ਰ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਿਪਤਾ ਗ੍ਰਸਤ ਪੀੜਤ ਗਰੀਬ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ