ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਘਟ ਕੇ ਹੋਇਆ 118108 ਕਿਊਸਿਕ

ਮੱਖੂ, ਹਰੀਕੇ, 13 ਸਤੰਬਰ, (ਫ਼ਿਰੋਜ਼ਪੁਰ/ਤਰਨਤਾਰਨ), (ਕੁਲਵਿੰਦਰ ਸਿੰਘ ਸੰਧੂ/ ਸੰਜੀਵ ਕੁੰਦਰਾ)- ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰੇ 8.00 ਵਜੇ ਹਰੀਕੇ ਹੈੱਡ ਵਰਕਸ ਅੱਪ ਸਟਰੀਮ ਵਿਚ ਪਾਣੀ ਦਾ ਪੱਧਰ ਘੱਟ ਕੇ 118108 ਕਿਊਸਿਕ ਹੋ ਗਿਆ। ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ 100358 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।