ਮਿਥੁਨ ਮਨਹਾਸ ਬਣੇ ਬੀ.ਸੀ.ਸੀ.ਆਈ. ਦੇ ਨਵੇਂ ਪ੍ਰਧਾਨ

ਨਵੀਂ ਦਿੱਲੀ, 28 ਸਤੰਬਰ-ਸਾਬਕਾ ਭਾਰਤੀ ਕ੍ਰਿਕਟਰ ਮਿਥੁਨ ਮਨਹਾਸ ਬੀ.ਸੀ.ਸੀ.ਆਈ. ਦੇ ਨਵੇਂ ਪ੍ਰਧਾਨ ਬਣੇ ਹਨ ਤੇ ਅਧਿਕਾਰਤ ਤੌਰ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਬੀ.ਸੀ.ਸੀ.ਆਈ. ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਕਿ ਮਿਥੁਨ ਮਨਹਾਸ ਬੀ.ਸੀ.ਸੀ.ਆਈ. ਦੇ ਨਵੇਂ ਪ੍ਰਧਾਨ ਬਣ ਗਏ ਹਨ। ਮੈਨੂੰ ਉਪ ਪ੍ਰਧਾਨ ਚੁਣਿਆ ਗਿਆ ਹੈ ਦੇਵਜੀਤ ਸੈਕੀਆ-ਸਕੱਤਰ, ਅਰੁਣ ਠਾਕੁਰ ਆਈ.ਪੀ.ਐਲ. ਚੇਅਰਮੈਨ ਹੋਣਗੇ।