ਜੰਗਾਂ ਮਨੋਬਲ, ਅਨੁਸ਼ਾਸਨ ਤੇ ਇਕਸਾਰ ਤਿਆਰੀ ਨਾਲ ਜਿੱਤੀਆਂ ਜਾਂਦੀਆਂ ਹਨ - ਰਾਜਨਾਥ ਸਿੰਘ

ਭੁਜ (ਗੁਜਰਾਤ), 1 ਅਕਤੂਬਰ-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਯਾਦ ਰੱਖੋ, ਜੰਗਾਂ ਸਿਰਫ਼ ਹਥਿਆਰਾਂ ਨਾਲ ਨਹੀਂ ਜਿੱਤੀਆਂ ਜਾਂਦੀਆਂ। ਜੰਗਾਂ ਮਨੋਬਲ, ਅਨੁਸ਼ਾਸਨ ਅਤੇ ਇਕਸਾਰ ਤਿਆਰੀ ਨਾਲ ਜਿੱਤੀਆਂ ਜਾਂਦੀਆਂ ਹਨ। ਇਸ ਲਈ ਮੈਂ ਤੁਹਾਨੂੰ ਇਹ ਵੀ ਸਲਾਹ ਦੇਵਾਂਗਾ ਕਿ ਨਵੀਆਂ ਤਕਨੀਕਾਂ ਅਪਣਾਓ, ਸਿਖਲਾਈ ਨੂੰ ਆਪਣੇ ਰੋਜ਼ਾਨਾ ਦੇ ਰੁਟੀਨ ਦਾ ਹਿੱਸਾ ਬਣਾਓ ਅਤੇ ਹਮੇਸ਼ਾ ਹਰ ਸਥਿਤੀ ਲਈ ਤਿਆਰ ਰਹੋ। ਅੱਜ ਦੀ ਦੁਨੀਆ ਵਿਚ, ਉਹ ਫੌਜ ਅਜਿੱਤ ਰਹਿੰਦੀ ਹੈ, ਜੋ ਹਮੇਸ਼ਾ ਲਗਾਤਾਰ ਸਿੱਖਣ ਅਤੇ ਨਵੇਂ ਬਦਲਾਵਾਂ ਦੇ ਅਨੁਕੂਲ ਹੋਣ ਲਈ ਤਿਆਰ ਰਹਿੰਦੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵੀ ਭਰੋਸਾ ਦਿਵਾਉਂਦਾ ਹਾਂ ਕਿ ਭਾਰਤ ਦੀ ਭਲਾਈ, ਰੱਖਿਆ ਅਤੇ ਸੁਰੱਖਿਆ ਲਈ, ਜੋ ਵੀ ਕਦਮ ਜ਼ਰੂਰੀ ਹਨ, ਸਰਕਾਰ ਉਨ੍ਹਾਂ ਨੂੰ ਚੁੱਕਣ ਤੋਂ ਕਦੇ ਵੀ ਝਿਜਕੇਗੀ ਨਹੀਂ।