JALANDHAR WEATHER

ਟਰੱਕ 'ਚੋਂ 561 ਪੈਕੇਟ ਗਾਂਜੇ ਦੇ ਬਰਾਮਦ, 2 ਵਿਅਕਤੀ ਗ੍ਰਿਫਤਾਰ

ਵਿਜੇਵਾੜਾ (ਆਂਧਰਾ ਪ੍ਰਦੇਸ਼), 1 ਅਕਤੂਬਰ-ਵਿਜੇਵਾੜਾ ਵਿਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਦੇ ਅਧਿਕਾਰੀਆਂ ਨੇ ਇਕ ਟਰੱਕ ਵਿਚੋਂ 1,300 ਕਿਲੋ ਗਾਂਜਾ ਜ਼ਬਤ ਕੀਤਾ ਹੈ। ਰਾਮਵਰੱਪਾਡੂ ਰਿੰਗ ਦੇ ਨੇੜੇ ਵਾਹਨ ਦੇ ਇਕ ਗੁਪਤ ਡੱਬੇ ਵਿਚ ਛੁਪਾਇਆ ਗਿਆ 2.6 ਕਰੋੜ ਰੁਪਏ ਦਾ ਇਹ ਨਾਜਾਇਜ਼ ਪਦਾਰਥ ਮਿਲਿਆ ਹੈ। ਅਧਿਕਾਰੀਆਂ ਨੇ ਟਰੱਕ ਵਿਚ ਛੁਪਾ ਕੇ ਰੱਖੇ ਗਾਂਜੇ ਦੇ 561 ਪੈਕੇਟ ਬਰਾਮਦ ਕੀਤੇ ਹਨ। ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਿਆਂਇਕ ਹਿਰਾਸਤ ਵਿਚ ਲੈ ਲਿਆ ਹੈ। ਇਕ ਤੇਜ਼ ਫਾਲੋ-ਅਪ ਆਪ੍ਰੇਸ਼ਨ ਵਿਚ, ਤਸਕਰੀ ਕਾਰਵਾਈ ਦੇ ਪਿੱਛੇ ਕਥਿਤ ਮਾਸਟਰਮਾਈਂਡ ਨੂੰ ਵੀ ਤਾਮਿਲਨਾਡੂ ਦੇ ਸਲੇਮ ਨੇੜੇ ਗ੍ਰਿਫ਼ਤਾਰ ਕਰ ਲਿਆ ਗਿਆ। ਹੋਰ ਜਾਂਚ ਜਾਰੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ