JALANDHAR WEATHER

ਅੱਡਾ ਝੁੰਗੀਆਂ ਬੀਣੇਵਾਲ 'ਚ ਚੱਲੀ ਗੋਲੀ

ਬੀਣੇਵਾਲ, (ਹੁਸ਼ਿਆਰਪੁਰ), 6 ਅਕਤੂਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਅੱਡਾ ਝੁੰਗੀਆਂ (ਬੀਣੇਵਾਲ) ਵਿਚ ਅੱਜ ਬਾਅਦ ਦੁਪਹਿਰ 2:14 ਵਜੇ ਦੋ ਬਾਈਕ ਸਵਾਰ ਨਕਾਬਪੋਸ਼ ਨੌਜਵਾਨਾਂ ਵਲੋਂ ਇਕ ਦੁਕਾਨ ਉਤੇ ਸ਼ਰੇਆਮ ਗੋਲੀ ਚਲਾਈ ਗਈ। ਗੋਲੀ ਦੁਕਾਨ ਅੱਗੇ ਖੜ੍ਹੀ ਗਾਹਕ ਦੀ ਆਲਟੋ ਕਾਰ ਦੇ ਸੱਜੇ ਪਾਸੇ ਪਿਛਲੀ ਖਿੜਕੀ ਦੇ ਸ਼ੀਸ਼ੇ ਉਤੇ ਲੱਗੀ, ਜਿਸ ਨਾਲ ਸ਼ੀਸ਼ਾ ਚੂਰ-ਚੂਰ ਹੋ ਗਿਆ। ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਕੇ ਉਤੇ ਐੱਸ. ਐਚ. ਓ. ਗੜ੍ਹਸ਼ੰਕਰ ਗਗਨਦੀਪ ਸਿੰਘ ਸੇਖੋਂ ਨੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਜਾਇਜ਼ੀ ਲਿਆ। ਉਨ੍ਹਾਂ ਕਿਹਾ ਕਿ ਸਿਰਫ ਇਕ ਗੋਲੀ ਚਲੀ ਹੈ ਪਰ ਮੌਕੇ ਉਤੇ ਗੋਲੀ ਦਾ ਖੋਲ ਨਹੀਂ ਮਿਲਿਆ। ਐੱਸ. ਪੀ. ਡੀ. ਮੁਕੇਸ਼ ਕੁਮਾਰ ਵੀ ਪਹੁੰਚ ਗਏ ਹਨ। ਘਟਨਾਂ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ