ਭਾਰਤ ਦੇ ਚੀਫ਼ ਜਸਟਿਸ 'ਤੇ ਹਮਲੇ ਸੰਬੰਧੀ ਰਾਹੁਲ ਗਾਂਧੀ ਵਲੋਂ ਟਵੀਟ ਜਾਰੀ

ਨਵੀਂ ਦਿੱਲੀ, 6 ਅਕਤੂਬਰ-ਵਿਰੋਧੀ ਧਿਰ ਦੇ ਨੇਤਾ, ਲੋਕ ਸਭਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਚੀਫ਼ ਜਸਟਿਸ 'ਤੇ ਹਮਲਾ ਸਾਡੀ ਨਿਆਂਪਾਲਿਕਾ ਦੀ ਸ਼ਾਨ ਅਤੇ ਸਾਡੇ ਸੰਵਿਧਾਨ ਦੀ ਭਾਵਨਾ 'ਤੇ ਹਮਲਾ ਹੈ। ਅਜਿਹੀ ਨਫ਼ਰਤ ਦੀ ਸਾਡੇ ਦੇਸ਼ ਵਿਚ ਕੋਈ ਥਾਂ ਨਹੀਂ ਹੈ ਅਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ।