ਦੁਬਾਰਾ ਮਾਂ ਬਣੇਗੀ ਕਾਮੇਡੀਅਨ ਭਾਰਤੀ ਸਿੰਘ

ਮੁੰਬਈ , 6 ਅਕਤੂਬਰ - ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਜਲਦੀ ਹੀ ਦੁਬਾਰਾ ਮਾਤਾ-ਪਿਤਾ ਬਣਨ ਵਾਲੇ ਹਨ। ਭਾਰਤੀ ਦਾ ਪਹਿਲਾਂ ਹੀ ਇਕ ਪੁੱਤਰ ਹੈ, ਜਿਸ ਨਾਲ ਉਹ ਸੋਸ਼ਲ ਮੀਡੀਆ 'ਤੇ ਵਲੌਗ ਅਤੇ ਪਲ ਸਾਂਝੇ ਕਰਦੀ ਰਹਿੰਦੀ ਹੈ।
ਕਈ ਸਾਲਾਂ ਤੱਕ ਡੇਟਿੰਗ ਕਰਨ ਤੋਂ ਬਾਅਦ ਦੋਵਾਂ ਨੇ 3 ਦਸੰਬਰ, 2017 ਨੂੰ ਗੋਆ ਵਿਚ ਇਕ ਸ਼ਾਨਦਾਰ ਸਮਾਰੋਹ ਵਿਚ ਵਿਆਹ ਕਰਵਾਇਆ। ਦੋਵਾਂ ਨੇ ਇਕੱਠੇ ਕਈ ਸ਼ੋਅ ਹੋਸਟ ਕੀਤੇ ਹਨ ਅਤੇ ਅਪ੍ਰੈਲ 2022 ਵਿਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਮ ਲਕਸ਼ਯ ਲਿੰਬਾਚੀਆ ਰੱਖਿਆ, ਜਿਸਦਾ ਉਪਨਾਮ ਗੋਲਾ ਹੈ। ਜੋੜੇ ਨੂੰ ਪ੍ਰਸ਼ੰਸਕਾਂ, ਦੋਸਤਾਂ ਅਤੇ ਮਸ਼ਹੂਰ ਹਸਤੀਆਂ ਵਲੋਂ ਵਧਾਈਆਂ ਮਿਲ ਰਹੀਆਂ ਹਨ । ਪਰਿਣੀਤੀ ਚੋਪੜਾ, ਦਿਵਿਆ ਅਗਰਵਾਲ, ਹਰਸ਼ਦੀਪ ਕੌਰ, ਪਾਰਥ ਸਮਥਾਨ, ਦ੍ਰਿਸ਼ਟੀ ਧਾਮੀ, ਅਦਿਤੀ ਭਾਟੀਆ, ਜੈਮੀ ਲੀਵਰ, ਦੀਪਿਕਾ ਸਿੰਘ, ਸ਼ਿਲਪਾ ਸ਼ਿਰੋਡਕਰ ਅਤੇ ਵਿਸ਼ਾਲ ਪਾਂਡੇ ਸਮੇਤ ਹੋਰਨਾਂ ਨੇ ਭਾਰਤੀ ਅਤੇ ਹਰਸ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ।