JALANDHAR WEATHER

ਹਿੰਸਾ ਪ੍ਰਭਾਵਿਤ ਕਟਕ ਵਿਚ ਇੰਟਰਨੈੱਟ ਸੇਵਾਵਾਂ ਦੀ ਮੁਅੱਤਲੀ 7 ਅਕਤੂਬਰ ਨੂੰ ਸ਼ਾਮ 7 ਵਜੇ ਤੱਕ ਵਧਾਈ

ਕਟਕ, 6 ਅਕਤੂਬਰ - ਪਿਛਲੇ ਹਫ਼ਤੇ ਦੁਰਗਾ ਮੂਰਤੀ ਵਿਸਰਜਨ ਜਲੂਸ ਦੌਰਾਨ ਹੋਈਆਂ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ, ਓਡੀਸ਼ਾ ਸਰਕਾਰ ਨੇ ਕਟਕ ਵਿਚ ਇੰਟਰਨੈੱਟ ਸੇਵਾਵਾਂ ਦੀ ਮੁਅੱਤਲੀ 7 ਅਕਤੂਬਰ ਨੂੰ ਸ਼ਾਮ 7 ਵਜੇ ਤੱਕ ਵਧਾ ਦਿੱਤੀ ਹੈ। ਕਟਕ ਜ਼ਿਲ੍ਹਾ ਪ੍ਰਸ਼ਾਸਨ ਨੇ ਭੜਕਾਊ ਸੰਦੇਸ਼ ਫੈਲਾਉਣ ਲਈ ਵਟਸਐਪ, ਫੇਸਬੁੱਕ ਅਤੇ ਐਕਸ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਦੁਰਵਰਤੋਂ 'ਤੇ ਚਿੰਤਾ ਪ੍ਰਗਟ ਕੀਤੀ ਹੈ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਅਜਿਹੀਆਂ ਗਤੀਵਿਧੀਆਂ ਜਨਤਕ ਵਿਵਸਥਾ ਅਤੇ ਸ਼ਾਂਤੀ ਨੂੰ ਭੰਗ ਕਰ ਸਕਦੀਆਂ ਹਨ।
ਕਟਕ ਦੇ ਦਰਗਾਹ ਬਾਜ਼ਾਰ ਖੇਤਰ ਵਿਚ ਸ਼ੁੱਕਰਵਾਰ ਅਤੇ ਐਤਵਾਰ ਵਿਚਕਾਰ ਹਿੰਸਾ ਦੀਆਂ ਦੋ ਘਟਨਾਵਾਂ ਵਾਪਰੀਆਂ, ਜਿਸ ਵਿਚ 10 ਪੁਲਿਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 31 ਲੋਕ ਜ਼ਖ਼ਮੀ ਹੋ ਗਏ। ਦੁਰਗਾ ਮੂਰਤੀ ਵਿਸਰਜਨ ਜਲੂਸ ਦੌਰਾਨ ਪਹਿਲੀ ਝੜਪ ਹੋਈ, ਜਿਸ ਵਿਚ 6 ਲੋਕ ਜ਼ਖਮੀ ਹੋ ਗਏ ਸਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ