ਕਲਕੱਤਾ ਕਤਲ ਕਾਂਡ ਵਿਚ ਆਇਆ ਨਵਾਂ ਮੋੜ, 21 ਮੈਬਰੀ ਐਕਸ਼ਨ ਕਮੇਟੀ ਦਾ ਹੋਇਆ ਗਠਨ
ਸਹਿਣਾ, (ਬਰਨਾਲਾ), 7 ਅਕਤੂਬਰ (ਸੁਰੇਸ਼ ਗੋਗੀ)- ਸਹਿਣਾ ਦੀ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਸਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਸਾਬਕਾ ਪੰਚਾਇਤ ਮੈਂਬਰ ਦੇ ਪਰਿਵਾਰ ਨੂੰ ਇਨਸਾਫ਼ ਦੇਣ ਲਈ ਚੱਲ ਰਹੇ ਧਰਨੇ ਵਿਚ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਸੰਘਰਸ਼ ਲੜਨ ਲਈ 21 ਮੈਬਰੀ ਐਕਸ਼ਨ ਕਮੇਟੀ ਦਾ ਗਠਨ ਹੋਇਆ, ਜਿਸ ਵਿੱਚ ਸੁਖਵਿੰਦਰ ਸਿੰਘ ਕਲਕੱਤਾ ਦੇ ਭਰਾ ਸੁਖਜੀਤ ਸਿੰਘ, ਅਮਤੋਜ ਮਾਨ, ਭਾਨਾਂ ਸਿੱਧੂ, ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਸਾਬਕਾ ਮੈਂਬਰ ਪਾਰਲੀਮੈਂਟ, ਐਡਵੋਕੇਟ ਗੁਰਵਿੰਦਰ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ, ਗੁਰਪ੍ਰੀਤ ਸਿੰਘ ਬੱਬੂ ਪੰਧੇਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ, ਹਾਕਮ ਸਿੰਘ ਢਿਲਵਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਮਗਨਦੀਪ ਸਿੰਘ ਇਕਾਈ ਪ੍ਰਧਾਨ ਸਹਿਣਾ, ਰੂਪ ਸਿੰਘ ਢਿੱਲਵਾਂ ਕਾਦੀਆਂ ਜੱਥੇਬੰਦੀ, ਬੇਅੰਤ ਸਿੰਘ ਗਿੱਲ ਕਿਸਾਨ ਮਜ਼ਦੂਰ ਯੂਨੀਅਨ, ਪਰਮਜੀਤ ਸਿੰਘ ਸੋਖੇ ਪੰਜਾਬ ਕਿਰਤੀ ਮਜ਼ਦੂਰ ਯੂਨੀਅਨ, ਸੀਰਾ ਢਿੱਲੋਂ ਮਾਨਸਾ, ਸੋਨੀ ਹਿੰਮਤਪੁਰਾ, ਨਵਤੇਜ ਸਿੰਘ ਨੰਬਰਦਾਰ, ਡਾ. ਹਰਜਿੰਦਰ ਸਿੰਘ ਜੱਖੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਗੁਰਜੀਤ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਰਪੰਚ ਤਰਨਜੀਤ ਸਿੰਘ ਦੁੱਗਲ, ਸਰਪੰਚ ਰਾਜਵਿੰਦਰ ਸਿੰਘ ਰਾਜਾਂ ਰਾਮਗੜ੍ਹ, ਰਾਮ ਸਿੰਘ ਸ਼ਹਿਣਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਆਦਿ ਆਗੂ ਇਸ ਸੰਘਰਸ਼ ਕਮੇਟੀ ਵਿਚ ਨਾਮਜ਼ਦ ਕੀਤੇ ਗਏ ਹਨ। ਕਮੇਟੀ ਦੀ ਚੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਵਿੰਦਰ ਸਿੰਘ ਧਾਲੀਵਾਲ ਸਹਿਣਾ ਨੇ ਦੱਸਿਆ ਕਿ ਕਮੇਟੀ ਦੇ ਅਗਲੇ ਫੈਸਲੇ ਤੱਕ ਸੁਖਵਿੰਦਰ ਸਿੰਘ ਕਲਕੱਤਾ ਦਾ ਪੋਸਟਮਾਰਟਮ ਅਤੇ ਸਸਕਾਰ ਨਹੀਂ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਐਕਸ਼ਨ ਕਮੇਟੀ ਵਲੋਂ ਕਤਲ ਕਾਂਡ ਵਿਚ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਜਾਂ ਰਹੀ ਹੈ।