JALANDHAR WEATHER

ਸਵਾਰੀਆਂ ਨਾਲ ਭਰੀ ਰੋਡਵੇਜ ਦੀ ਬੱਸ ਪਲਟੀ, ਜਾਨੀ ਨੁਕਸਾਨ ਤੋਂ ਬਚਾਅ

ਸਮਰਾਲਾ,(ਲੁਧਿਆਣਾ), 7 ਅਕਤੂਬਰ (ਗੋਪਾਲ ਸੋਫਤ)- ਅੱਜ ਸਵੇਰੇ ਸਥਾਨਕ ਚੰਡੀਗੜ੍ਹ- ਲੁਧਿਆਣਾ ਹਾਈਵੇ 'ਤੇ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਲਗਭਗ 8 ਵਜੇ ਅਚਾਨਕ ਪਲਟ ਗਈ। ਬੱਸ ਵਿਚ 40 ਦੇ ਕਰੀਬ ਸਵਾਰੀਆਂ ਸਨ। ਬੱਸ ਦੇ ਪਲਟਦੇ ਹੀ ਸਵਾਰੀਆਂ ’ਚ ਚੀਕ ਚਿਹਾੜ ਮੱਚ ਗਿਆ। ਇਹ ਬੱਸ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਸੀ।


ਮੌਕੇ ’ਤੇ ਪਹੁੰਚੀ ਪੁਲਿਸ ਅਤੇ ਲੋਕਾਂ ਦੀ ਮਦਦ ਨਾਲ ਪਲਟੀ ਹੋਈ ਬੱਸ ਵਿਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿਚ ਦੋ ਸਵਾਰੀਆਂ ਦੇ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਰਾਲਾ ਲਿਜਾਇਆ ਗਿਆ। ਬਾਕੀ ਦੀਆਂ ਸਵਾਰੀਆਂ ਇਸ ਹਾਦਸੇ ’ਚ ਬਚ ਗਈਆਂ ਦੱਸੀਆਂ ਜਾਂਦੀਆਂ ਹਨ।ਬੱਸ ਦੇ ਸਟਾਫ਼ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਚਲਦੀ ਬੱਸ ਦੇ ਪਟੇ ਟੁੱਟਣ ਕਰਨ ਬਸ ਬੇਕਾਬੂ ਹੋ ਗਈ ਅਤੇ ਜਿਵੇਂ ਹੀ ਇਹ ਮੇਨ ਹਾਈਵੇ ’ਤੋਂ ਸਮਰਾਲਾ ਸ਼ਹਿਰ ਨੂੰ ਵੜਨ ਲੱਗੀ ਤਾਂ ਪਲਟ ਗਈ।

ਪਲਟੀ ਇਸ ਬੱਸ ਦੇ ਪਿਛੇ ਟਰੈਕਟਰ ਲੈ ਕੇ ਆ ਰਹੇ ਇਕ ਵਿਅਕਤੀ ਨੇ ਦੱਸਿਆ ਦੱਸਿਆ ਕਿ ਇਸ ਘਟਨਾ ਲਈ ਰੋਡਵੇਜ਼ ਵਿਭਾਗ ਜ਼ਿੰਵਾਰ ਹੈ ਕਿਉਂਕਿ ਬੱਸ ਦੇ ਪਟੇ ਪੁੱਟੇ ਹੋਏ ਸਨ ਤੇ ਸਿਰਫ਼ ਇਕ ਪਟੇ ’ਤੇ ਹੀ ਬੱਸ ਸਵਾਰੀਆਂ ਨੂੰ ਢੋਅ ਰਹੀ ਸੀ। ਉਸ ਨੇ ਕਿਹਾ ਕਿ ਡਰਾਈਵਰ ਬਿਲਕੁਲ ਠੀਕ ਬਸ ਚਲਾ ਰਿਹਾ ਸੀ। ਸਿਵਲ ਹਸਪਤਾਲ ਵਿਚ ਦਾਖਲ ਦੋਨੇ ਸਵਾਰੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਪਰੰਤੂ ਸੱਟਾਂ ਉਨ੍ਹਾਂ ਕਾਫੀ ਜ਼ਿਆਦਾ ਲੱਗੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ