JALANDHAR WEATHER

ਲੁਧਿਆਣਾ ’ਚ ਪਏ ਮੀਂਹ ਨੇ ਮੌਸਮ ਕੀਤਾ ਠੰਢਾ, ਕਿਸਾਨਾਂ ਦੇ ਸਾਹ ਸੂਤੇ

ਲੁਧਿਆਣਾ, 7 ਅਕਤੂਬਰ (ਜਸਵਿੰਦਰ ਸਿੰਘ)- ਪਿਛਲੇ ਦੋ ਦਿਨਾਂ ਤੋਂ ਮਹਾਨਗਰ ਦੇ ਵਿਚ ਬੱਦਲਵਾਈ ਵਾਲਾ ਮਾਹੌਲ ਚੱਲ ਰਿਹਾ ਸੀ ਤੇ ਕਿਤੇ ਕਿਤੇ ਮੀਂਹ ਵੀ ਪਿਆ ਪਰ ਅੱਜ ਸਵੇਰ ਤੋਂ ਹੀ ਬਿਜਲੀ ਗਰਜਣ ਦੇ ਨਾਲ ਨਾਲ ਕਾਲੀਆਂ ਘਟਾਵਾਂ ਆਸਮਾਨ ਵਿਚ ਛਾ ਗਈਆਂ। ਸਵੇਰ ਤੋਂ ਹੀ ਪੈ ਰਹੇ ਤੇਜ਼ ਮੀਂਹ ਕਾਰਨ ਮਹਾਂਨਗਰ ਦੇ ਵਿਚ ਮੌਸਮ ਠੰਢਾ ਹੋ ਗਿਆ। ਮੀਂਹ ਪੈਣ ਨਾਲ ਜਿਥੇ ਮਹਾਂਨਗਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਕਈ ਇਲਾਕਿਆਂ ਦੇ ਵਿਚ ਜ਼ਿਆਦਾ ਮੀਂਹ ਪੈਣ ਨਾਲ ਸੜਕਾਂ ’ਤੇ ਟਰੈਫਿਕ ਜਾਮ ਦੀ ਸਥਿਤੀ ਵੀ ਬਣ ਗਈ। ਮੰਡੀਆਂ ਵਿਚ ਝੋਨਾ ਲੈ ਕੇ ਆਏ ਕਿਸਾਨਾਂ ਦੇ ਸਾਹ ਵੀ ਸੂਤੇ ਗਏ ਕਿਉਂਕਿ ਇਕ ਪਾਸੇ ਝੋਨੇ ਦੀ ਫ਼ਸਲ ਵੀ ਪੱਕ ਕੇ ਤਿਆਰ ਖੜੀ ਹੈ, ਉੱਥੇ ਮੀਂਹ ਪੈਣ ਨਾਲ ਮੰਡੀਆਂ ਵਿਚ ਝੋਨਾ ਲੈ ਕੇ ਪਹੁੰਚੇ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਮਾਹਰਾਂ ਦੀ ਮੰਨੀਏ ਤਾਂ ਅੱਜ ਤੇ ਕੱਲ੍ਹ ਭਾਰੀ ਤੋਂ ਭਾਰੀ ਮੀਂਹ ਪੈਣ ਦੀ Çਚਤਾਵਨੀ ਦਿੱਤੀ ਗਈ ਹੈ ਅਤੇ ਔਰੰਜ ਅਲਰਟ ਵੀ ਜਾਰੀ ਕੀਤਾ ਗਿਆ ਹੈ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ