ਬੱਸ ਹੇਠਾਂ ਆਉਣ ਕਾਰਨ ਬਜ਼ੁਰਗ ਦੀ ਮੌਤ

ਰਾਏਕੋਟ, 7 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ-ਬਠਿੰਡਾ ਰਾਜਮਾਰਗ ‘ਤੇ ਸਥਿਤ ਭਾਈ ਨੂਰਾ ਮਾਹੀ ਬੱਸ ਸਟੈਂਡ ਰਾਏਕੋਟ ਦੇ ਸਾਹਮਣੇ ਇਕ ਬਜ਼ੁਰਗ ਦੀ ਬੱਸ ਹੇਠਾਂ ਆਉਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ (70) ਪੁੱਤਰ ਮੱਘਰ ਸਿੰਘ ਵਾਸੀ ਜੱਟਪੁਰਾ, ਜੋ ਕਿ ਅੱਜ ਸਵੇਰੇ 9 ਵਜੇ ਦੇ ਕਰੀਬ ਰਾਏਕੋਟ ਸ਼ਹਿਰ ਤੋਂ ਕੁਝ ਖਰੀਦੋ-ਫਰੋਖਤ ਕਰਨ ਲਈ ਟੈਂਪੂ ਰਾਹੀਂ ਆਇਆ ਸੀ। ਇਸੇ ਦੌਰਾਨ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਹੇਠਾਂ ਆਉਣ ਕਾਰਨ ਦਰਸ਼ਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।