JALANDHAR WEATHER

ਕੇਂਦਰੀ ਰੇਲਵੇ ਤੇ ਜਲ ਸ਼ਕਤੀ ਰਾਜ ਮੰਤਰੀ ਵੀ ਸੁਮੰਨਾ ਵਲੋਂ ਹਲਕਾ ਰਾਜਾਸਾਂਸੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ

ਚੋਗਾਵਾਂ/ਅੰਮ੍ਰਿਤਸਰ, 7 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੇਂਦਰੀ ਰੇਲਵੇ ਅਤੇ ਜਲ ਸ਼ਕਤੀ ਰਾਜ ਮੰਤਰੀ ਵੀ. ਸੁਮੰਨਾ ਵਲੋਂ ਦੌਰਾ ਕੀਤਾ ਗਿਆ। ਉਹ ਸਰਹੱਦੀ ਪਿੰਡ ਕੱਕੜ, ਮੰਝ, ਲੋਧੀ ਗੁੱਜਰ, ਡੱਗ ਤੂਤ, ਸੈਦਪੁਰ, ਮੋਹਲੇਕੇ ਆਦਿ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਮਿਲੇ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ਪਿੰਡਾਂ ਦੇ ਕਿਸਾਨਾਂ ਵਲੋਂ ਹੜ੍ਹਾਂ ਕਾਰਨ ਦਰਿਆ ਬੁਰਦ ਹੋਈਆਂ ਜ਼ਮੀਨਾਂ, 100 ਪ੍ਰਤੀਸ਼ਤ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਣ ਅਤੇ ਸੱਕੀ ਨਾਲੇ ਤੇ ਡਰੇਨ ਉਤੇ ਨਵੇਂ ਪੁੱਲ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਭਾਵਿਤ ਪਰਿਵਾਰਾਂ ਤੱਕ ਨਿੱਜੀ ਤੌਰ ਉੱਤੇ ਪਹੁੰਚ ਕਰ ਰਹੇ ਹਨ। ਭਾਰਤ ਸਰਕਾਰ ਇਸ ਕੁਦਰਤੀ ਆਫਤ ਦੀ ਘੜੀ ਵਿਚ ਪੰਜਾਬ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਇਸ ਮੌਕੇ ਉਨ੍ਹਾਂ ਨਾਲ ਅਮਰਪਾਲ ਸਿੰਘ ਬੋਲੀ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪ੍ਰਧਾਨ, ਹਲਕਾ ਇੰਚਾਰਜ ਦੇ ਸੂਬਾ ਕਾਰਜਕਾਰਨੀ ਮੈਂਬਰ ਮੁਖਵਿੰਦਰ ਸਿੰਘ ਮਾਹਲ, ਹਰਦਿਆਲ ਸਿੰਘ ਔਲਖ, ਸਰਕਲ ਪ੍ਰਧਾਨ ਸਕੱਤਰ ਸਿੰਘ ਫੌਜੀ, ਸਰਕਲ ਪ੍ਰਧਾਨ ਜਗਜੀਤ ਸਿੰਘ ਬੱਲ ਓਠੀਆਂ, ਡਾ. ਗੁਰਵਿੰਦਰ ਸਿੰਘ ਸ਼ਹੂਰ ਸਰਕਲ ਪ੍ਰਧਾਨ, ਗੁਰਸ਼ਰਨਜੀਤ ਸਿੰਘ, ਕੁਲਦੀਪ ਸਿੰਘ, ਬਲਕਾਰ ਸਿੰਘ ਰਾਏ, ਗੁਰਦੇਵ ਸਿੰਘ ਪ੍ਰਧਾਨ, ਬੱਬੂ, ਭੁਪਿੰਦਰ ਸਿੰਘ ਰਾਠ, ਨਰਿੰਦਰ ਸਿੰਘ ਰਾਠ, ਕੁਲਵੰਤ ਸਿੰਘ ਹੇਤਮਪੁਰਾ, ਪੀ.ਏ. ਜਸਬੀਰ ਸਿੰਘ, ਸਰਜੀਤ ਸਿੰਘ ਮੈਂਬਰ, ਕੇਵਲ ਸਿੰਘ ਏ.ਐਸ.ਆਈ., ਮਲਕੀਤ ਸਿੰਘ, ਕਰਨਵੀਰ ਸਿੰਘ, ਰਣਜੀਤ ਸਿੰਘ, ਸਾਬਕਾ ਸਰਪੰਚ ਗੁਰਬਖਸ਼ ਸਿੰਘ, ਮੇਜਰ ਸਿੰਘ, ਜਗਬੀਰ ਸਿੰਘ, ਹਰਦੇਵ ਸਿੰਘ, ਅੰਮ੍ਰਿਤਪਾਲ ਸਿੰਘ, ਸਾਹਿਬ ਸਿੰਘ ਭੱਗੋਪੁਰ ਆਦਿ ਸਮੇਤ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ