ਟੈਕਸੀ ਵਲੋਂ ਟੱਕਰ ਮਾਰਨ ’ਤੇ ਬਜ਼ੁਰਗ ਦੀ ਮੌਤ

ਮਮਦੋਟ, (ਫ਼ਿਰੋਜ਼ਪੁਰ), (ਸੁਖਦੇਵ ਸਿੰਘ ਸੰਗਮ)- ਕਸਬਾ ਮਮਦੋਟ ਦੇ ਨਾਲ ਲੱਗਦੇ ਪਿੰਡ ਜੋਧਪੁਰ ਵਾਸੀ ਬਜ਼ੁਰਗ ਦੀ ਇਕ ਟੈਕਸੀ ਵਲੋਂ ਟੱਕਰ ਮਾਰੇ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਤਰਲੋਕ ਸਿੰਘ (82) ਰਿਟਾਇਰਡ ਕੰਡੈਕਟਰ ਪੰਜਾਬ ਰੋਡਵੇਜ਼ ਅੱਜ ਸਵੇਰੇ ਸਾਈਕਲ ’ਤੇ ਸਵਾਰ ਹੋ ਕੇ ਆਪਣੇ ਖੇਤ ਤੋਂ ਵਾਪਸ ਘਰ ਵੱਲ ਆ ਰਿਹਾ ਸੀ ਤੇ ਜਦੋਂ ਉਹ ਐਂਮੀਨੈਸ ਸਕੂਲ ਮਮਦੋਟ ਕੋਲ ਪੁੱਜਾ ਤਾਂ ਪਿਛਲੇ ਪਾਸਿਓਂ ਆਉਂਦੀ ਇਕ ਟਰੈਕਸ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਸੜਕ ’ਤੇ ਡਿੱਗਣ ਕਾਰਨ ਤਰਲੋਕ ਸਿੰਘ ਦੀ ਮੌਤ ਹੋ ਗਈ।