ਪ੍ਰਧਾਨ ਮੰਤਰੀ ਮੋਦੀ 8-9 ਅਕਤੂਬਰ ਨੂੰ ਕਰਨਗੇ ਮਹਾਰਾਸ਼ਟਰ ਦਾ ਦੌਰਾ

ਨਵੀਂ ਦਿੱਲੀ, 7 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 8-9 ਅਕਤੂਬਰ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਲਗਭਗ 19,650 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਤੇ ਮੁੰਬਈ ਮੈਟਰੋ ਲਾਈਨ 3 ਦੇ ਆਖਰੀ ਪੜਾਅ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ 19650 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੀ ਪੂਰੀ ਮੁੰਬਈ ਮੈਟਰੋ ਲਾਈਨ-3 ਦੇਸ਼ ਨੂੰ ਸਮਰਪਿਤ ਕਰਨਗੇ। ਉਹ 37,270 ਕਰੋੜ ਰੁਪਏ ਦੀ ਲਾਗਤ ਨਾਲ ਬਣੇ 11 ਜਨਤਕ ਟਰਾਂਸਪੋਰਟ ਆਪਰੇਟਰਾਂ ਲਈ ਭਾਰਤ ਦਾ ਪਹਿਲਾ ਏਕੀਕ੍ਰਿਤ ਸਾਂਝਾ ਗਤੀਸ਼ੀਲਤਾ ਐਪ ‘ਮੁੰਬਈ ਵਨ’ ਲਾਂਚ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਅਤੇ ਯੂ.ਕੇ. ਦੇ ਪ੍ਰਧਾਨ ਮੰਤਰੀ ਸਟਾਰਮਰ ਭਾਰਤ-ਯੂਕੇ ਰਣਨੀਤਕ ਭਾਈਵਾਲੀ ਅਤੇ ਵਿਜ਼ਨ 2035 ਰੋਡਮੈਪ ਦੀ ਸਮੀਖਿਆ ਕਰਨਗੇ ਅਤੇ ਗਲੋਬਲ ਫਿਨਟੈਕ ਫੈਸਟ 2025 ਵਿਚ ਮੁੱਖ ਭਾਸ਼ਣ ਦੇਣਗੇ।