JALANDHAR WEATHER

ਪੰਜੌੜ ਦੇ ਕਰੀਬ ਬਿਸਤ ਦੁਆਬ ਨਹਿਰ ’ਚ ਬਜਰੀ ਦਾ ਭਰਿਆ 20 ਟਾਇਰਾਂ ਘੋੜਾ ਡਿੱਗਿਆ

ਕੋਟਫ਼ਤੂਹੀ (ਹੁਸ਼ਿਆਰਪੁਰ), 7 ਅਕਤੂਬਰ (ਅਵਤਾਰ ਸਿੰਘ ਅਟਵਾਲ)- ਬੀਤੀ ਦੇਰ ਸ਼ਾਮ ਸਾਢੇ ਕੁ ਨੌਂ ਵਜੇ ਦੇ ਕਰੀਬ ਪਿੰਡ ਪੰਜੌੜ ਦੇ ਕਰੀਬ ਬਿਸਤ ਦੁਆਬ ਨਹਿਰ ਦਾ ਕਿਨਾਰਾ ਨਾ ਹੋਣ ਕਰ ਕੇ ਬਜਰੀ ਨਾਲ ਭਰਿਆ ਇਕ 20 ਟਾਇਰਾਂ ਘੋੜਾ ਨਹਿਰ ਵਿਚ ਡਿਗ ਕੇ ਪਲਟ ਗਿਆ ਤੇ ਚਾਲਕ ਨੇ ਜੱਦੋ ਜਹਿਦ ਨਾਲ ਆਪਣਾ ਬਚਾਅ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਡਰਾਈਵਰ ਕਾਲਾ ਪੁੱਤਰ ਪਾਲ ਸਿੰਘ ਨਿਵਾਸੀ ਬਠਿੰਡਾ ਨੇ ਦੱਸਿਆ ਕਿ ਉਹ ਜੇਜੋਂ ਤੋਂ ਆਪਣੇ ਘੋੜੇ ਵਿਚ ਬਜਰੀ ਭਰ ਕੇ ਬਿਸਤ ਦੁਆਬ ਨਹਿਰ ਰਾਹੀਂ ਵਾਇਆ ਮੇਹਟੀਆਣਾ ਰਾਹੀਂ ਬਠਿੰਡਾ ਨੂੰ ਜਾ ਰਿਹਾ ਸੀ, ਜਦੋਂ ਉਹ ਬਿਸਤ ਦੁਆਬ ਨਹਿਰ ਵਾਲੀ ਇਸ ਸੜਕ ਉੱਪਰ ਆ ਰਹੇ ਸਨ ਤਾਂ ਪਿੰਡ ਪੰਜੌੜ ਦੇ ਕਰੀਬ ਅੱਗਿਓਂ ਇਕ ਟਰੈਕਟਰ ਟਰਾਲੀ, ਜਿਸ ਵਿਚ ਪਰਾਲੀ ਦੀਆਂ ਗੱਠਾਂ ਲੱਦੀਆਂ ਹੋਈਆਂ ਸਨ, ਉਸ ਦੇ ਸਾਹਮਣੇ ਆ ਰਹੀ ਸੀ, ਜਿਸ ਨਾਲ ਸੜਕ ਪੂਰੀ ਤਰ੍ਹਾਂ ਨਾਲ ਬੰਦ ਹੋ ਗਈ, ਉਸ ਨੇ ਆਪਣੀ ਗੱਡੀ ਨਹਿਰ ਵਾਲੇ ਪਾਸੇ ਨੂੰ ਕੀਤੀ ਤਾਂ ਰਾਤ ਦਾ ਸਮਾਂ ਹੋਣ ਕਰ ਕੇ ਨਹਿਰ ਦਾ ਕਿਨਾਰਾ ਨਾ ਹੋਣ ਕਾਰਨ ਉਸ ਦੀ ਗੱਡੀ ਨਹਿਰ ਵਿਚ ਡਿਗ ਗਈ ਤੇ ਪਲਟ ਗਈ, ਜਿਸ ਨਾਲ ਉਸ ਦੇ ਸੱਟਾਂ ਲੱਗੀਆਂ ਪਰ ਨਹਿਰ ਵਿਚ ਪਾਣੀ ਘੱਟ ਹੋਣ ਕਾਰਨ ਜੱਦੋ ਜਹਿਦ ਨਾਲ ਉਸ ਨੇ ਆਪਣਾ ਬਚਾਅ ਕੀਤਾ, ਜਦਕਿ ਇਸ ਦੁਰਘਟਨਾ ਵਿਚ ਗੱਡੀ ਪੂਰੀ ਤਰ੍ਹਾਂ ਖ਼ਤਮ ਹੋ ਗਈ, ਗੱਡੀ ਅੰਦਰ ਡਰਾਈਵਰ ਦਾ ਮੋਬਾਈਲ ਫ਼ੋਨ ਤੇ ਹੋਰ ਕੀਮਤੀ ਸਮਾਨ ਵੀ ਪਾਣੀ ਵਿਚ ਵਹਿ ਗਿਆ। ਬਿਸਤ ਦੁਆਬ ਨਹਿਰ ਦੀ ਇਸ ਮੁੱਖ ਸੜਕ ਦਾ ਕਿਨਾਰਾ ਨਾ ਹੋਣ ਕਰ ਕੇ ਪਿਛਲੇ ਲੰਬੇ ਸਮੇਂ ਤੋ ਇਸ ਤਰ੍ਹਾਂ ਦੀਆ ਦੁਰਘਟਨਾਵਾਂ ਕਈ ਵਾਰ ਵਾਪਰ ਚੁੱਕੀਆਂ ਪਰ ਇਸ ਪਾਸੇ ਨਾ ਤਾਂ ਨਹਿਰ ਵਿਭਾਗ ਦੇ ਉੱਚ ਅਧਿਕਾਰੀ ਗ਼ੌਰ ਕਰਦੇ ਹਨ ਤੇ ਨਾ ਹੀ ਹਲਕੇ ਦੇ ਵਿਧਾਇਕ ਤੇ ਐਮ. ਪੀ ਸਾਹਿਬ, ਇਲਾਕੇ ਦੀਆ ਪ੍ਰਮੁੱਖ ਸ਼ਖ਼ਸੀਅਤਾਂ ਨੇ ਇਸ ਨਹਿਰ ਦੇ ਕਿਨਾਰੇ ਜਲਦੀ ਤੋਂ ਜਲਦੀ ਰੇਲਿੰਗ ਲਗਾਉਣ ਦੀ ਮੰਗ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ