ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਮੀਂਹ ਪੈਣ ਨਾਲ ਤਾਪਮਾਨ ਵਿਚ ਗਿਰਾਵਟ

ਚੰਡੀਗੜ੍ਹ, 7 ਅਕਤੂਬਰ- ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਵਿਚ ਕਈ ਥਾਵਾਂ 'ਤੇ ਮੀਂਹ ਪਿਆ, ਜਿਸ ਕਾਰਨ ਤਾਪਮਾਨ ਵਿਚ ਗਿਰਾਵਟ ਆਈ। ਮੌਸਮ ਵਿਭਾਗ ਦੇ ਅਨੁਸਾਰ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਅੱਜ ਸਵੇਰੇ 8.30 ਵਜੇ ਤੱਕ 4 ਘੰਟਿਆਂ ਦੌਰਾਨ 40.6 ਮਿਲੀਮੀਟਰ ਮੀਂਹ ਪਿਆ।
ਪੰਜਾਬ ਵਿਚ ਅੰਮ੍ਰਿਤਸਰ ਵਿਚ 20.6 ਮਿਲੀਮੀਟਰ, ਲੁਧਿਆਣਾ ਵਿਚ 9.6 ਮਿਲੀਮੀਟਰ, ਪਟਿਆਲਾ ਵਿਚ 9 ਮਿਲੀਮੀਟਰ, ਪਠਾਨਕੋਟ ਵਿਚ 19 ਮਿਲੀਮੀਟਰ, ਬਠਿੰਡਾ ਵਿਚ 20.6 ਮਿਲੀਮੀਟਰ, ਫਰੀਦਕੋਟ ਵਿਚ 3.5 ਮਿਲੀਮੀਟਰ, ਗੁਰਦਾਸਪੁਰ ਵਿਚ 16.7 ਮਿਲੀਮੀਟਰ, ਫਿਰੋਜ਼ਪੁਰ ਵਿਚ 3 ਮਿਲੀਮੀਟਰ ਅਤੇ ਮੋਹਾਲੀ ਵਿਚ 38 ਮਿਲੀਮੀਟਰ ਮੀਂਹ ਪਿਆ।
ਹਰਿਆਣਾ ਦੇ ਅੰਬਾਲਾ ਵਿਚ 26.8 ਮਿਲੀਮੀਟਰ, ਹਿਸਾਰ ਵਿਚ 19.2 ਮਿਲੀਮੀਟਰ, ਕਰਨਾਲ ਵਿਚ 14.8 ਮਿਲੀਮੀਟਰ, ਨਾਰਨੌਲ ਵਿਚ 41 ਮਿਲੀਮੀਟਰ, ਰੋਹਤਕ ਵਿਚ 10 ਮਿਲੀਮੀਟਰ ਅਤੇ ਸਿਰਸਾ ਵਿਚ 12 ਮਿਲੀਮੀਟਰ ਮੀਂਹ ਪਿਆ।
ਦੋਵਾਂ ਰਾਜਾਂ ਚੰਡੀਗੜ੍ਹ ਦੇ ਨਾਲ-ਨਾਲ ਮੀਂਹ ਤੋਂ ਬਾਅਦ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ।