ਬਾਬਾ ਬੁੱਢਾ ਸਾਹਿਬ ਜੋੜ ਮੇਲੇ ਤੇ ਗਏ ਬੱਸ ਹਾਦਸੇ ’ਚ ਮਰਨ ਵਾਲੇ 3 ਯਾਤਰੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਲਮਗੜ੍ਹ ਨਾਲ ਸੰਬੰਧਿਤ

ਸ੍ਰੀ ਮੁਕਤਸਰ ਸਾਹਿਬ, 7 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਤੋਂ ਬਾਬਾ ਬੁੱਢਾ ਸਾਹਿਬ ਜੋੜ ਮੇਲੇ ਤੇ ਗਏ ਯਾਤਰੀਆਂ ਦੀ ਬੱਸ ਨੂੰ ਪੇਸ਼ ਆਏ ਹਾਦਸੇ ਵਿਚ ਮਾਰੇ ਗਏ ਯਾਤਰੀਆਂ ਦੀ ਪਛਾਣ ਹੋ ਗਈ ਹੈ। ਇਹ ਸਾਰੇ ਯਾਤਰੀ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਬਲਮਗੜ੍ਹ ਤੋਂ ਬਾਬਾ ਬੁੱਢਾ ਸਾਹਿਬ ਜੋੜ ਮੇਲੇ ’ਤੇ ਗਏ ਸਨ। ਬੱਸ ਜਦੋਂ ਬੀ.ਆਰ.ਟੀ.ਸੀ. ਲੇਨ ਵਿਚ ਲੰਘ ਰਹੀ ਸੀ ਤਾਂ ਛੱਤ ’ਤੇ ਬੈਠੇ ਕਈ ਯਾਤਰੀ ਉੱਪਰ ਬਣੇ ਲੈਂਟਰ ਨਾਲ ਟਕਰਾ ਗਏ ਸਨ। ਮਰਨ ਵਾਲਿਆਂ ਦੀ ਪਹਿਚਾਣ ਗੁਰਸਿਮਰਨ ਸਿੰਘ ਪੁੱਤਰ ਕੁਲਦੀਪ ਸਿੰਘ, ਸਿਕੰਦਰ ਸਿੰਘ ਪੁੱਤਰ ਗੋਮਾ ਸਿੰਘ ਅਤੇ ਸਤਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਲੱਖਾ ਵਜੋਂ ਹੋਈ ਹੈ, ਜਦਕਿ ਗੰਭੀਰ ਜ਼ਖਮੀ ਵਿਚ ਖੁਸ਼ਵਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਸ਼ਾਮਿਲ ਹੈ। ਇਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ। ਇਸ ਦਰਦਨਾਕ ਘਟਨਾ ਨੂੰ ਲੈ ਕੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਸੋਗ ਦੀ ਲਹਿਰ ਹੈ।