ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚੇ ਕਈ ਕਲਾਕਾਰ

ਪੋਨਾ (ਜਗਰਾਉਂ, 9 ਅਕਤੂਬਰ - ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਦਾ ਕੱਲ੍ਹ ਦਿਹਾਂਤ ਹੋ ਗਿਆ ਸੀ। ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕੁਝ ਹੀ ਦੇਰ ਵਿਚ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਦੇ ਸ਼ਮਸ਼ਾਨ ਘਾਟ ਵਿਚ ਹੋਣ ਜਾ ਰਿਹਾ ਹੈ। ਰਾਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਲਈ ਪ੍ਰਸਿੱਧ ਗਾਇਕ ਬੱਬੂ ਮਾਨ, ਕਨਵਰ ਗਰੇਵਾਲ, ਮਨਕੀਰਤ ਔਲਖ, ਕੁਲਵਿੰਦਰ ਬਿੱਲਾ, ਸਤਿੰਦਰ ਸਰਤਾਜ, ਰਣਜੀਤ ਬਾਵਾ, ਜਸਵੀਰ ਜੱਸੀ, ਰੇਸ਼ਮ ਅਨਮੋਲ, ਕਰਮਜੀਤ ਅਨਮੋਲ ਸਮੇਤ ਕਈ ਪੰਜਾਬੀ ਗਾਇਕ ਪਹੁੰਚੇ ਹਨ।