ਯੂ.ਪੀ. : ਮਾਇਆਵਤੀ ਨੇ ਭਾਜਪਾ ਸਰਕਾਰ ਦਾ ਕੀਤਾ ਧੰਨਵਾਦ

ਲਖਨਊ, 9 ਅਕਤੂਬਰ - ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਦੀ ਬਰਸੀ 'ਤੇ, ਬਸਪਾ ਮੁਖੀ ਮਾਇਆਵਤੀ ਨੇ ਕਿਹਾ, "ਅਸੀਂ ਮੌਜੂਦਾ ਸਰਕਾਰ ਦੇ ਧੰਨਵਾਦੀ ਹਾਂ ਕਿਉਂਕਿ ਸਮਾਜਵਾਦੀ ਪਾਰਟੀ ਸਰਕਾਰ ਦੇ ਉਲਟ, ਇਸ ਸਥਾਨ 'ਤੇ ਆਉਣ ਵਾਲੇ ਲੋਕਾਂ ਤੋਂ ਇਕੱਠੇ ਕੀਤੇ ਪੈਸੇ ਨੂੰ ਮੌਜੂਦਾ ਭਾਜਪਾ ਸਰਕਾਰ ਨੇ ਦਬਾਇਆ ਨਹੀਂ ਹੈ... ਜਦੋਂ ਅਸੀਂ ਸੱਤਾ ਵਿਚ ਸੀ, ਅਤੇ ਇਹ ਯਾਦਗਾਰੀ ਸਥਾਨ ਬਣਾਇਆ ਗਿਆ ਸੀ, ਅਸੀਂ ਉਨ੍ਹਾਂ ਲੋਕਾਂ ਲਈ ਟਿਕਟਾਂ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਸੀ ਜੋ ਇਸ ਨੂੰ ਦੇਖਣਾ ਚਾਹੁੰਦੇ ਸਨ ਅਤੇ ਇਸ ਤੋਂ ਹੋਣ ਵਾਲੇ ਮਾਲੀਏ ਦੀ ਵਰਤੋਂ ਹੋਰ ਚੀਜ਼ਾਂ 'ਤੇ ਨਹੀਂ ਕੀਤੀ ਜਾਵੇਗੀ। ਉਸ ਦੀ ਵਰਤੋਂ ਲਖਨਊ ਵਿਚ ਬਣੇ ਪਾਰਕਾਂ ਅਤੇ ਹੋਰ ਯਾਦਗਾਰੀ ਸਥਾਨਾਂ ਦੀ ਦੇਖਭਾਲ ਲਈ ਕੀਤੀ ਜਾਵੇਗੀ।"