ਭਾਈ ਗੋਬਿੰਦ ਸਿੰਘ ਲੌਂਗੋਵਾਲ ਬਣੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ

ਲੌਂਗੋਵਾਲ, 9 ਅਕਤੂਬਰ (ਵਿਨੋਦ, ਸ. ਖੰਨਾ)-ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਹਾਈਕਮਾਂਡ ਵਲੋਂ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ਨਾਲ ਉਨ੍ਹਾਂ ਦੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ। ਭਾਈ ਲੌਂਗੋਵਾਲ ਦੀ ਨਿਯੁਕਤੀ 'ਤੇ ਸਥਾਨਕ ਆਗੂਆਂ ਜਥੇ. ਉਦੈ ਸਿੰਘ ਲੌਂਗੋਵਾਲ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਜੀਤ ਸਿੰਘ ਸਿੱਧੂ ਸਾ. ਚੇਅਰਮੈਨ ਮਾਰਕੀਟ ਕਮੇਟੀ ਚੀਮਾ, ਦਲਜੀਤ ਸਿੰਘ ਸਿੱਧੂ ਸਾਬਕਾ ਪ੍ਰਧਾਨ ਨਗਰ ਕੌਂਸਲ, ਬੱਲਮ ਸਿੰਘ ਸਾ. ਪ੍ਰਧਾਨ ਕੋਆਪਰੇਟਿਵ ਸੋਸਾਇਟੀ, ਮਹਿਮਾ ਸਿੰਘ ਸਿੱਧੂ, ਡੈਲੀਗੇਟ ਗੁਰਚਰਨ ਸਿੰਘ ਦਰਾਕਾ, ਡੈਲੀਗੇਟ ਹਰਜੀਤ ਸਿੰਘ, ਹਰਮੇਸ਼ ਸਿੰਘ ਸਿੱਧੂ ਸਾਬਕਾ ਐੱਮ. ਸੀ., ਡੈਲੀਗੇਟ ਭਗਵੰਤ ਸਿੰਘ ਸਾਬਕਾ ਮੈਂਬਰ, ਗੁਰਮੀਤ ਸਿੰਘ ਸਿੱਧੂ, ਜ਼ਿਲ੍ਹਾ ਡੈਲੀਗੇਟ, ਬਲਕਾਰ ਸਿੰਘ ਸੰਗਾਲਾ ਜ਼ਿਲ੍ਹਾ ਡੈਲੀਗੇਟ, ਜਸਵਿੰਦਰ ਸਿੰਘ ਲਿਬੜਾ, ਡਾ. ਰੂਪ ਸਿੰਘ ਸ਼ੇਰੋਂ, ਕੇਵਲ ਸਿੰਘ ਸ਼ੇਰੋਂ ਸਾ. ਸਰਪੰਚ, ਬਿੰਦਰਪਾਲ ਨਮੋਲ ਸਾ. ਸਰਪੰਚ, ਮੱਖਣ ਸ਼ਰਮਾ ਸਾ. ਸਰਪੰਚ, ਸਰਪੰਚ ਸੁਖਦੇਵ ਸਿੰਘ ਅਮਰੂਕੋਟੜਾ, ਅਜੈਬ ਸਿੰਘ ਸਾਬਕਾ ਮੈਨੇਜਰ, ਭੋਲਾ ਸਿੰਘ ਹੀਰੋਵਾਲਾ, ਰਣਜੀਤ ਸਿੰਘ ਸਾਬਕਾ ਸਰਪੰਚ, ਭੋਲਾ ਸਿੰਘ ਸਾਬਕਾ ਸਰਪੰਚ, ਕਾਲਾ ਬਰਾੜ, ਪਰਮਜੀਤ ਸਿੰਘ ਜੱਸੇਕਾ, ਬਲਵਿੰਦਰ ਸਿੰਘ ਕੈਬੋਵਾਲ, ਅੰਜਨ ਕੁਮਾਰ ਗੁਪਤਾ, ਗੁਰਜੰਟ ਸਿੰਘ ਬਟੂਹਾ, ਪਿਆਰਾ ਸਿੰਘ ਭੁੱਲਰ ਪਿੰਡੀ, ਕਾਲਾ ਸਿੰਘ ਭੁੱਲਰ ਪਿੰਡੀ, ਪੂਰਨ ਸਿੰਘ ਦੇਸੂਪੁਰਾ, ਚਮਕੌਰ ਸਿੰਘ ਦੁਲੱਟਵਾਲਾ, ਹਰਬੰਸ ਸਿੰਘ ਦੁਲੱਟ, ਛੱਜੂ ਸਿੰਘ ਜਥੇਦਾਰ, ਬਹਾਦਰ ਸਿੰਘ ਸਾਬਕਾ ਸਰਪੰਚ ਕੈਬੋਵਾਲ, ਸੁਰਿੰਦਰ ਕੁਮਾਰ ਲੀਲਾ, ਚੰਦ ਸਿੰਘ ਨੰਬਰਦਾਰ, ਕੁਲਦੀਪ ਸਾਬਕਾ ਸਰਪੰਚ ਬੁੱਗਰ, ਸ਼ਿੰਗਾਰਾ ਸਿੰਘ ਲੋਹਾਖੇੜਾ, ਪ੍ਰਿਥੀ ਸਿੰਘ ਸਾਬਕਾ ਸਰਪੰਚ, ਪ੍ਰੀਤਮ ਸਿੰਘ ਸਾਬਕਾ ਸਰਪੰਚ, ਨਿਸ਼ਾਨ ਸਿੰਘ ਸਾਬਕਾ ਸਰਪੰਚ, ਡਾ. ਮਾਲਵਿੰਦਰ ਸਿੰਘ ਮਾਲੀ, ਅਮਰਜੀਤ ਸਿੰਘ ਜੈਦ, ਸੁਖਵਿੰਦਰ ਸਿੰਘ ਗਿੱਲ, ਗੁਰਜੰਟ ਸਿੰਘ ਦੁਲੱਟ, ਮਾ. ਜੋਰਾ ਸਿੰਘ, ਮਾ. ਗੁਰਜੰਟ ਸਿੰਘ ਅਤੇ ਰੋਹੀ ਰਾਮ ਸਾਬਕਾ ਥਾਣੇਦਾਰ ਨੇ ਭਰਵੀਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਸਮੇਤ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ।