ਸਾਬਕਾ ਆਈ. ਜੀ. ਤੇ ਕਬੱਡੀ ਖਿਡਾਰੀ ਹਰਭਜਨ ਸਿੰਘ ਸੰਧਵਾਂ ਦਾ ਦਿਹਾਂਤ

ਕਟਾਰੀਆਂ, 9 ਅਕਤੂਬਰ (ਪ੍ਰੇਮੀ ਸੰਧਵਾਂ)-ਸਾਬਕਾ ਪੁਲਿਸ ਇੰਸਪੈਕਟਰ ਇਕਬਾਲ ਸਿੰਘ ਨਵਾਂਸ਼ਹਿਰ ਦੇ ਪਿੰਡ ਸੰਧਵਾਂ ਦੇ ਵੱਡੇ ਭਰਾ ਸਾਬਕਾ ਆਈ. ਜੀ. ਤੇ ਆਪਣੇ ਸਮੇਂ ਦੇ ਮਸ਼ਹੂਰ ਕਬੱਡੀ ਖਿਡਾਰੀ ਹਰਭਜਨ ਸਿੰਘ ਭੱਜੀ ਸੰਖੇਪ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ। ਇਸ ਦੁੱਖ ਦੀ ਘੜੀ ਵਿਚ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਸਾਬਕਾ ਵਿਧਾਇਕ ਚੌ. ਤਰਲੋਚਨ ਸਿੰਘ ਸੂੰਢ, ਸਤਵੀਰ ਸਿੰਘ ਪੱਲੀਝਿੱਕੀ, ਕੁਲਜੀਤ ਸਿੰਘ ਸਰਹਾਲ, ਮੈਡਮ ਹਰਜੋਤ ਕੌਰ ਲੋਹਟੀਆ, ਕਿਸਾਨ ਆਗੂ ਜਗਜੀਤ ਸਿੰਘ ਬਲਾਕੀਪੁਰ, ਬਲਦੇਵ ਸਿੰਘ ਮਕਸੂਦਪੁਰ-ਸੂੰਢ ਆਦਿ ਸ਼ਖਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।