ਭਾਰਤ ਆਸਟ੍ਰੇਲੀਆ ਤੀਜਾ ਮੈਚ:ਆਸਟ੍ਰੇਲੀਆ ਨੇ ਜਿੱਤਿਆ ਟਾੱਸ, ਬੱਲੇਬਾਜ਼ੀ ਦਾ ਲਿਆ ਫ਼ੈਸਲਾ
ਸਿਡਨੀ, 25 ਅਕਤੂਬਰ- ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਇਕ ਦਿਨਾਂ ਸੀਰੀਜ਼ ਦਾ ਤੀਜਾ ਮੈਚ ਸਿਡਨੀ ਵਿਚ ਅੱਜ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆਈ ਟੀਮ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ। ਟੀਮ ਨੇ 3 ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ ਦੇ 9 ਦੌੜਾਂ ਬਣਾਈਆਂ ਹਨ। ਕਪਤਾਨ ਮਿਸ਼ੇਲ ਮਾਰਸ਼ ਅਤੇ ਟ੍ਰੈਵਿਸ ਹੈੱਡ ਕ੍ਰੀਜ਼ 'ਤੇ ਹਨ। ਮੁਹੰਮਦ ਸਿਰਾਜ ਨੇ ਪਹਿਲੇ ਓਵਰ ਵਿਚ ਇਕ ਮੇਡਨ ਓਵਰ ਸੁੱਟਿਆ।
ਭਾਰਤੀ ਟੀਮ 3 ਮੈਚਾਂ ਦੀ ਲੜੀ ਵਿਚ 2-0 ਨਾਲ ਪਿਛੇ ਹੈ। ਹੁਣ ਟੀਮ ਪਹਿਲੀ ਵਾਰ ਕਲੀਨ ਸਵੀਪ ਦੇ ਖ਼ਤਰੇ ਦਾ ਸਾਹਮਣਾ ਕਰ ਰਹੀ ਹੈ। ਕੰਗਾਰੂ ਹੁਣ ਤੱਕ ਇਕ ਦਿਨਾਂ ਕ੍ਰਿਕਟ ਵਿਚ ਭਾਰਤ ਨੂੰ ਕਲੀਨ ਸਵੀਪ ਨਹੀਂ ਕਰ ਸਕੇ ਹਨ। ਦੋ ਦਿਨ ਪਹਿਲਾਂ 23 ਅਕਤੂਬਰ ਨੂੰ ਆਸਟ੍ਰੇਲੀਆ ਨੇ ਦੂਜਾ ਮੈਚ 2 ਵਿਕਟਾਂ ਨਾਲ ਜਿੱਤਿਆ ਸੀ। ਟੀਮ ਨੇ ਪਹਿਲਾ ਮੈਚ 7 ਵਿਕਟਾਂ ਨਾਲ ਜਿੱਤਿਆ ਸੀ।
;
;
;
;
;
;
;
;