ਉੱਚ ਪੱਧਰੀ ਕੇਂਦਰੀ ਟੀਮ ਵਲੋਂ ਰਮਦਾਸ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਅਜਨਾਲਾ, ਗੱਗੋਮਾਹਲ ,ਰਮਦਾਸ, 10 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ,ਬਲਵਿੰਦਰ ਸਿੰਘ ਸੰਧੂ,ਜਸਵੰਤ ਸਿੰਘ ਵਾਹਲਾ) - ਪਿਛਲੇ ਸਮੇਂ ਵਿਚ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਹੋਈ ਵੱਡੀ ਤਬਾਹੀ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਵਲੋਂ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਰਮਦਾਸ ਖੇਤਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਹੜ੍ਹਾਂ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ਸੰਬੰਧੀ ਵਿਸਥਾਰਿਤ ਜਾਣਕਾਰੀ ਹਾਸਿਲ ਕੀਤੀ। ਇਸ ਸੰਬੰਧੀ ਕੇਂਦਰੀ ਟੀਮ ਵਿਚ ਸ਼ਾਮਿਲ ਯੂਨਾਈਟਿਡ ਨੇਸ਼ਨ ਦੇ ਯੂਨੀਸੈਫ ਦੇ ਨੁਮਾਇੰਦੇ ਮਹਿੰਦਰ ਰਾਜਾ ਰਾਮ ਵਲੋ ਸਿੱਖਿਆ, ਸਿਹਤ, ਇਰੀਗੇਸ਼ਨ ਅਤੇ ਸਫਾਈ, ਸੈਂਟਰਲ ਬਿਲਡਿੰਗ ਰਿਸਰਚ ਇੰਸਟੀਚਿਊਟ ਦੇ ਨੁਮਾਇੰਦੇ ਡਾ. ਗਣੇਸ਼ ਕੁਮਾਰ ਪ੍ਰਿੰਸੀਪਲ ਵਿਗਆਨੀ ਅਤੇ ਡਾ. ਐਮ.ਐਮ. ਦਲਬੇਹੇਰਾ ਪ੍ਰਿੰਸੀਪਲ ਵਿਗੀਆਨੀ ਵਲੋਂ ਜਨਤਕ ਘਰਾਂ ਅਤੇ ਇਮਾਰਤਾਂ, ਕਮਿਊਨਿਟੀ ਕੇਦਰਾਂ, ਕੌਮੀ ਆਫਤ ਪ੍ਰਬੰਧਨ ਸੰਸਥਾ ਦੇ ਨੁਮਾਇੰਦੇ ਐਮ.ਏ. ਦਸ਼ਰਥੀ ਤਕਨੀਕੀ ਮਾਹਿਰ ਅਤੇ ਡਾ. ਪ੍ਰੇਰਨਾ ਸਿੰਘ ਤਕਨੀਕੀ ਮਾਹਿਰ ਵਲੋਂ ਪੁਲ ਤੇ ਸੜਕਾਂ, ਹੜ੍ਹ ਕੰਟਰੋਲ, ਬਿਜਲੀ ਤੇ ਜਲ ਸਪਲਾਈ, ਨਹਿਰੀ ਵਿਭਾਗ, ਅਮਰਜੀਤ ਕੁਮਾਰ ਸਹਾਇਕ ਪ੍ਰੋਫੈਸਰ ਵਲੋਂ ਦਿਹਾਤੀ ਵਿਕਾਸ, ਖੇਤੀਬਾੜੀ, ਜੰਗਲਾਤ ਅਤੇ ਵਾਤਾਵਰਨ, ਸੀ.ਪੀ. ਮੋਹਨ ਤਕਨੀਕੀ ਮਾਹਿਰ ਵਲੋਂ ਖੇਤੀਬਾੜੀ ਤੇ ਮੱਛੀ ਪਾਲਣ ਨੂੰ ਹੜ੍ਹਾਂ ਕਾਰਨ ਪੁੱਜੇ ਨੁਕਸਾਨ ਦਾ ਮੁਆਇਨਾ ਕਰਦਿਆਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਜਨਤਕ ਨੁਮਾਇੰਦਿਆਂ ਤੋਂ ਜਾਣਕਾਰੀ ਹਾਸਿਲ ਕੀਤੀ।
;
;
;
;
;
;
;
;