ਪਾਕਿਸਤਾਨ ਦੀ ਵਧਦੀ ਬੇਰੁਜ਼ਗਾਰੀ ਅਤੇ ਮਹਿੰਗਾਈ ਕਾਰਨ ਲੱਖਾਂ ਲੋਕ ਨਿਰਾਸ਼ਾ ਵੱਲ
ਕਰਾਚੀ [ਪਾਕਿਸਤਾਨ], 10 ਨਵੰਬਰ (ਏਐਨਆਈ): ਪਾਕਿਸਤਾਨ ਦੇ ਵਿਗੜਦੇ ਮਨੁੱਖੀ ਸੰਕਟ 'ਤੇ ਜੇ.ਡੀ.ਸੀ. ਫਾਊਂਡੇਸ਼ਨ ਦੇ ਜਨਰਲ ਸਕੱਤਰ ਸਈਦ ਜ਼ਫਰ ਅੱਬਾਸ ਨੇ ਕਿਹਾ ਕਿ ਪਾਕਿਸਤਾਨ ਇਕ ਬੇਮਿਸਾਲ ਸਮਾਜਿਕ ਅਤੇ ਆਰਥਿਕ ਪਤਨ ਵੱਲ ਵਧ ਰਿਹਾ ਹੈ ਕਿਉਂਕਿ ਬੇਰੁਜ਼ਗਾਰੀ, ਮਹਿੰਗਾਈ ਅਤੇ ਗ਼ਰੀਬੀ ਕਾਬੂ ਤੋਂ ਬਾਹਰ ਹੋ ਰਹੀ ਹੈ।
ਪੜ੍ਹੇ-ਲਿਖੇ ਨੌਜਵਾਨਾਂ ਅਤੇ ਸੰਘਰਸ਼ਸ਼ੀਲ ਪਰਿਵਾਰਾਂ ਦੀ ਦੁਰਦਸ਼ਾ ਬਾਰੇ ਬੋਲਦੇ ਹੋਏ, ਅੱਬਾਸ ਨੇ ਕਿਹਾ ਕਿ ਪ੍ਰਤੀ ਸਮੈਸਟਰ 200,000 ਪਾਕਿਸਤਾਨੀ ਰੁਪਏ (ਪੀ.ਕੇ.ਆਰ.) ਤੱਕ ਬਹੁਤ ਜ਼ਿਆਦਾ ਫੀਸਾਂ ਦੇਣ ਦੇ ਬਾਵਜੂਦ, ਕਰਾਚੀ ਵਿਚ ਗ੍ਰੈਜੂਏਟ ਬੇਰੁਜ਼ਗਾਰ ਰਹਿ ਜਾਂਦੇ ਹਨ ਜਾਂ ਉਨ੍ਹਾਂ ਨੂੰ 20,000 ਤੋਂ 25,000 ਪਾਕਿਸਤਾਨੀ ਰੁਪਏ ਤੱਕ ਦੀ ਮਾਮੂਲੀ ਤਨਖਾਹ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਅੱਬਾਸ ਨੇ ਆਰਥਿਕ ਰਾਹਤ ਜਾਂ ਟਿਕਾਊ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਵਿਚ ਸਰਕਾਰ ਦੀ ਅਸਫਲਤਾ ਦੀ ਆਲੋਚਨਾ ਕੀਤੀ, ਚਿਤਾਵਨੀ ਦਿੱਤੀ ਕਿ ਨਿਰਾਸ਼ਾ ਲੋਕਾਂ ਨੂੰ ਖੁਦਕੁਸ਼ੀ, ਚੋਰੀ ਅਤੇ ਮਨੋਵਿਗਿਆਨਕ ਟੁੱਟਣ ਵੱਲ ਧੱਕ ਰਹੀ ਹੈ। ਅੱਜ ਦਿਲ ਦੇ ਹਸਪਤਾਲਾਂ ਵਿਚ ਹਰ ਦੂਜਾ ਨੌਜਵਾਨ ਮਰੀਜ਼ ਬੇਰੁਜ਼ਗਾਰੀ ਅਤੇ ਨਿਰਾਸ਼ਾ ਕਾਰਨ ਪੀੜਤ ਹੈ ।
;
;
;
;
;
;
;
;