7 ਦਸੰਬਰ ਨੂੰ ਜੁਲਾਨਾ ਵਿਚ 8ਵਾਂ ਸਥਾਪਨਾ ਦਿਵਸ ਮਨਾਏਗੀ ਜੇ.ਜੇ.ਪੀ. – ਡਾ. ਅਜੈ ਸਿੰਘ ਚੌਟਾਲਾ
ਕਰਨਾਲ, 10 ਨਵੰਬਰ (ਗੁਰਮੀਤ ਸਿੰਘ ਸੱਗੂ)-ਜਨਨਾਇਕ ਜਨਤਾ ਪਾਰਟੀ ਇਸ ਵਾਰੀ 7 ਦਸੰਬਰ ਨੂੰ ਜੁਲਾਨਾ ਹਲਕੇ ਵਿਚ ਪ੍ਰੋਗਰਾਮ ਕਰਕੇ ਆਪਣਾ ਅੱਠਵਾਂ ਸਥਾਪਨਾ ਦਿਵਸ ਮਨਾਏਗੀ ਅਤੇ ਹਰ ਜੇ.ਜੇ.ਪੀ. ਵਰਕਰ ਸਥਾਪਨਾ ਦਿਵਸ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜ਼ੋਰ-ਸ਼ੋਰ ਨਾਲ ਤਿਆਰੀਆਂ ਵਿਚ ਜੁਟ ਜਾਵੇ। ਇਹ ਅਪੀਲ ਜੇ.ਜੇ.ਪੀ. ਦੇ ਰਾਸ਼ਟਰੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਜੇ.ਜੇ.ਪੀ. ਦੀ ਰਾਸ਼ਟਰੀ ਅਤੇ ਪ੍ਰਦੇਸ਼ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਜੇ.ਜੇ.ਪੀ. ਨੇ ਸੰਗਠਨ ਦੀ ਮਜ਼ਬੂਤੀ ਅਤੇ ਆਉਣ ਵਾਲੇ ਪ੍ਰੋਗਰਾਮਾਂ ’ਤੇ ਵਿਸਤਾਰ ਨਾਲ ਚਰਚਾ ਕੀਤੀ।
ਅਜੈ ਚੌਟਾਲਾ ਨੇ ਕਿਹਾ ਕਿ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਪਿੰਡ-ਪਿੰਡ ਜਾ ਕੇ ਸਥਾਪਨਾ ਦਿਵਸ ਦੇ ਪ੍ਰੋਗਰਾਮ ਲਈ ਸੱਦਾ ਦੇਣ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਡਿਪਟੀ ਸੀ.ਐਮ. ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਜੇ.ਜੇ.ਪੀ.ਆਪਣੇ ਸੰਗਠਨ ਦੇ ਵਿਸਤਾਰ ਦੇ ਕੰਮ ਨੂੰ ਹੋਰ ਤੇਜ਼ੀ ਦੇਵੇਗੀ। ਉਨ੍ਹਾਂ ਕਿਹਾ ਕਿ ਜੇ.ਜੇ.ਪੀ. ਕੋਲ ਮਜ਼ਬੂਤ ਅਹੁਦੇਦਾਰਾਂ ਅਤੇ ਵਰਕਰਾਂ ਦੀ ਫ਼ੌਜ ਹੈ ਅਤੇ ਸਥਾਪਨਾ ਦਿਵਸ ਤੋਂ ਪਹਿਲਾਂ ਹਲਕਾ ਕਾਰਜਕਾਰਨੀ ਦੇ ਗਠਨ ‘ਤੇ ਪੂਰਾ ਜ਼ੋਰ ਦਿੱਤਾ ਜਾਵੇਗਾ। ਦੁਸ਼ਯੰਤ ਚੌਟਾਲਾ ਨੇ ਵੋਟ ਚੋਰੀ ਰੋਕਣ ਲਈ ਬੂਥ ਪੱਧਰ ‘ਤੇ ਮਜ਼ਬੂਤ ਬੂਥ ਏਜੰਟ ਬਣਾਉਣ ਦੀ ਗੱਲ ਕੀਤੀ ਅਤੇ ਕਿਹਾ ਕਿ ਸਭ ਮਿਲ ਕੇ ਝੂਠੇ ਰਾਜਨੇਤਾਵਾਂ ਨੂੰ ਬੇਨਕਾਬ ਕਰਨ ਅਤੇ ਜੇ.ਜੇ.ਪੀ. ਨੂੰ ਮਜ਼ਬੂਤ ਕਰਨ ਦਾ ਸੰਕਲਪ ਲੈਣ।
;
;
;
;
;
;
;
;