ਮਸ਼ਹੂਰ ਅਦਾਕਾਰ ਪ੍ਰੇਮ ਚੋਪੜਾ ਦੀ ਤਬੀਅਤ ਖ਼ਰਾਬ , ਹਸਪਤਾਲ ਵਿਚ ਦਾਖ਼ਲ
ਮੁੰਬਈ, 10 ਨਵੰਬਰ - ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪ੍ਰੇਮ ਚੋਪੜਾ ਨੂੰ ਛਾਤੀ ਵਿਚ ਦਰਦ ਕਾਰਨ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹੁਣ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੇ ਪਰਿਵਾਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਅਗਲੇ ਤਿੰਨ ਤੋਂ ਚਾਰ ਦਿਨਾਂ ਵਿਚ ਛੁੱਟੀ ਦੇ ਦਿੱਤੀ ਜਾਵੇਗੀ।
ਉਨ੍ਹਾਂ ਨੂੰ ਆਖਰੀ ਵਾਰ 2023 ਦੀ ਫਿਲਮ ਐਨੀਮਲ ਵਿਚ ਦੇਖਿਆ ਗਿਆ ਸੀ, ਜਿੱਥੇ ਉਨ੍ਹਾਂ ਨੇ ਦਲਬੀਰ ਸਿੰਘ ਦੇ ਰੂਪ ਵਿਚ ਆਪਣੀ ਮਹਿਮਾਨ ਭੂਮਿਕਾ ਨਿਭਾਈ ਸੀ। ਐਕਸ਼ਨ ਥ੍ਰਿਲਰ ਫਿਲਮ ਦਾ ਨਿਰਦੇਸ਼ਨ ਸੰਦੀਪ ਰੈੱਡੀ ਵਾਂਗਾ ਦੁਆਰਾ ਕੀਤਾ ਗਿਆ ਸੀ ।
;
;
;
;
;
;
;
;