ਏਜੰਸੀਆਂ ਜਲਦੀ ਹੀ ਧਮਾਕੇ ਦੇ ਕਾਰਨ ਦਾ ਪਤਾ ਲਗਾਉਣਗੀਆਂ: ਸ਼ਾਹ
ਨਵੀਂ ਦਿੱਲੀ , 10 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਅੱਜ ਸ਼ਾਮ 7 ਵਜੇ ਦੇ ਕਰੀਬ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਇਕ ਹੁੰਡਈ ਆਈ20 ਕਾਰ ਵਿਚ ਧਮਾਕਾ ਹੋਇਆ। ਧਮਾਕੇ ਨਾਲ ਤਿੰਨ ਤੋਂ ਚਾਰ ਵਾਹਨਾਂ ਨੂੰ ਨੁਕਸਾਨ ਪਹੁੰਚਿਆ, ਲੋਕ ਜ਼ਖ਼ਮੀ ਹੋਏ ਅਤੇ ਕੁਝ ਮੌਤਾਂ ਹੋਈਆਂ। ਹਸਪਤਾਲ ਦੇ ਸੂਤਰਾਂ ਅਨੁਸਾਰ, ਹੁਣ ਤੱਕ 8 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਕੁਝ ਜ਼ਖ਼ਮੀਆਂ ਦਾ ਇੱਥੇ ਇਲਾਜ ਕੀਤਾ ਜਾ ਰਿਹਾ ਹੈ। ਅਸੀਂ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖਦੇ ਹੋਏ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਧਮਾਕੇ ਦੀ ਜਾਣਕਾਰੀ ਮਿਲਣ 'ਤੇ, ਦਿੱਲੀ ਪੁਲਿਸ ਸਪੈਸ਼ਲ ਸੈੱਲ, ਕ੍ਰਾਈਮ ਬ੍ਰਾਂਚ, ਐਨ.ਆਈ.ਏ. ਟੀਮ, ਐਸ.ਪੀ.ਜੀ. ਟੀਮ ਅਤੇ ਐਫ.ਐਸ.ਐਲ. ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਤੇਜ਼ੀ ਨਾਲ ਸਾਰੀ ਜਾਂਚ ਕਰ ਰਹੀ ਹੈ। ਮੈਨੂੰ ਉਮੀਦ ਹੈ ਕਿ ਸਾਡੀਆਂ ਏਜੰਸੀਆਂ ਜਲਦੀ ਹੀ ਧਮਾਕੇ ਦੇ ਕਾਰਨ ਦਾ ਪਤਾ ਲਗਾਉਣਗੀਆਂ।
ਅਮਿਤ ਸ਼ਾਹ ਨੇ ਹਸਪਤਾਲ ਵਿਚ ਦਿੱਲੀ ਪੁਲਿਸ ਕਮਿਸ਼ਨਰ ਸਤੀਸ਼ ਗੋਲਚਾ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਵੀ ਘਟਨਾ ਬਾਰੇ ਜਾਣਕਾਰੀ ਮੰਗੀ। ਪ੍ਰਧਾਨ ਮੰਤਰੀ ਮੋਦੀ, ਰਾਜਨਾਥ ਸਿੰਘ ਅਤੇ ਜੇ.ਪੀ. ਨੱਢਾ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ।
;
;
;
;
;
;
;
;