ਤਪਾ-ਢਿੱਲਵਾਂ ਰੋਡ 'ਤੇ ਗੁੰਡਾਗਰਦੀ ਦਾ ਨੰਗਾ ਨਾਚ , ਰਾਹਗੀਰਾਂ ਦੇ ਵਾਹਨਾਂ ਦੀ ਭੰਨਤੋੜ , ਬਦਮਾਸ਼ ਕਾਬੂ
ਤਪਾ ਮੰਡੀ (ਬਰਨਾਲਾ ), 10 ਨਵੰਬਰ ( ਵਿਜੇ ਸ਼ਰਮਾ) - ਤਪਾ ਦੀ ਢਿੱਲਵਾਂ ਰੋਡ 'ਤੇ ਕੁਝ ਨੌਜਵਾਨ ਜੋ ਹਥਿਆਰਾਂ ਨਾਲ ਲੈਸ ਹੋ ਕੇ ਲੜ ਰਹੇ ਸਨ ਤਾਂ ਉਥੋਂ ਵੱਲੋਂ ਲੰਘ ਰਹੇ ਵਾਹਨਾਂ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਤਪਾ-ਢਿੱਲਵਾਂ ਰੋਡ 'ਤੇ ਹਥਿਆਰਾਂ ਨਾਲ ਲੈਸ ਕੁਝ ਨੌਜਵਾਨ ਇਕ ਦੂਜੇ ਨਾਲ ਲੜ ਰਹੇ ਸਨ ਤਾਂ ਉਸ ਰਸਤੇ ਤੋਂ ਲੰਘ ਦੇ ਵਾਹਨਾਂ ਨੂੰ ਉਨ੍ਹਾਂ ਵਲੋਂ ਨੁਕਸਾਨ ਪਹੁੰਚਿਆ ਗਿਆ। ਇਸ ਸੰਬੰਧੀ ਭਦੌੜ ਦੇ ਮੇਵਾ ਸਿੰਘ ਨੇ ਦੱਸਿਆ ਕਿ ਉਹ ਆਪਣੀ ਭੈਣ ਨੂੰ ਮਿਲਣ ਜਾ ਰਿਹਾ ਸੀ ਜਦੋਂ ਉਹ ਤਪਾ -ਢਿੱਲਵਾਂ ਰੋਡ 'ਤੇ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਕਾਰ ਦੀ ਭੰਨਤੋੜ ਕਰ ਦਿੱਤੀ।
;
;
;
;
;
;
;
;