ਸਮਰਾਲਾ ਨੇੜੇ ਹਥਿਆਰਾਂ ਦੀ ਬਰਾਮਦਗੀ ਮੌਕੇ ਮਾਣਕੀ ਵਿਖੇ ਫਾਇਰਿੰਗ ਕਰਨ ਵਾਲਿਆ ਨਾਲ ਪੁਲਿਸ ਮੁਕਾਬਲਾ
ਸਮਰਾਲਾ ,10 ਨਵੰਬਰ ( ਗੋਪਾਲ ਸੋਫਤ) - ਇਥੋਂ ਨਜ਼ਦੀਕੀ ਪਿੰਡ ਮਾਣਕੀ ਵਿਚ 3 ਨਵੰਬਰ ਦੀ ਰਾਤ ਨੂੰ ਫਾਇਰਿੰਗ ਕਰਨ ਵਾਲੇ ਗ੍ਰਿਫਤਾਰ ਕੀਤੇ 4 ਮੋਟਰਸਾਈਕਲ ਸਵਾਰਾਂ 'ਚੋਂ ਦੋ ਵਿਆਕਤੀਆਂ ਨੂੰ ਹਥਿਆਰਾਂ ਦੀ ਬਰਾਮਦੀ ਕਰਵਾਉਣ ਸਮੇਂ ਹੋਏ ਮੁਕਾਬਲੇ ਵਿਚ ਇਕ ਵਿਅਕਤੀ ਦੇ ਗੋਡੇ ਉਪਰ ਗੋਲੀ ਲੱਗੀ ਹੈ ਅਤੇ ਇਕ ਵਿਅਕਤੀ ਵਲੋਂ ਫਰਾਰ ਹੋਣ ਦੀ ਕੋਸ਼ਿਸ਼ ਵਿਚ ਛੱਤ ਤੋਂ ਛਾਲ ਮਾਰਨ ਸਮੇਂ ਗੋਡੇ ਅਤੇ ਦੋਵੇਂ ਗਿੱਟਿਆਂ ਉੱਪਰ ਫਰੈਕਚਰ ਆ ਗਏ ਹਨ। ਇਸ ਘਟਨਾ ਵਿਚ ਸੀ.ਆਈ.ਏ. ਸਟਾਫ ਖੰਨਾ ਦੇ ਇੰਚਾਰਜ ਦੇ ਪੱਟ ਵਿਚ ਵੀ ਗੋਲੀ ਲੱਗੀ ਹੈ। ਪੁਲਿਸ ਦਾ ਕਹਿਣਾ ਹੈ ਕਿ ਨੀਲੋਂ-ਦੋਰਾਹਾ ਸੜਕ 'ਤੇ ਪੈਂਦੇ ਪਿੰਡ ਕੁੱਬੇ ਦੇ ਬੰਦ ਪਏ ਟੋਲ ਪਲਾਜ਼ਾ ਦੀ ਛੱਤ ਤੋਂ ਹਥਿਆਰ ਬਰਾਮਦ ਕਰਵਾਉਣ ਸਮੇਂ ਇਹ ਘਟਨਾ ਹੋਈ ਹੈ।
ਮੌਕੇ 'ਤੇ ਪਹੁੰਚੇ ਖੰਨਾ ਦੇ ਐਸ.ਐਸ.ਪੀ. ਡਾਕਟਰ ਜੋਤੀ ਯਾਦਵ ਨੇ ਦੱਸਿਆ ਕਿ ਤਿੰਨ ਨਵੰਬਰ ਨੂੰ ਰਾਤ ਮਾਣਕੀ ਪਿੰਡ ਵਿਖੇ ਫਾਇਰਿੰਗ ਹੋਈ ਸੀ ਜਿੱਥੇ ਇਕ ਧਰਮਵੀਰ ਏਲੀਅਸ ਧਰਮ, ਉਸ ਦੇ ਸਾਥੀ ਗੁਰਵਿੰਦਰ ਤੇ ਉਨ੍ਹਾਂ ਦੇ ਨਾਲ ਇਕ ਹੋਰ ਸਾਥੀ ਲਵਪ੍ਰੀਤ ਤਿੰਨੇ ਖੜ੍ਹੇ ਸਨ। ਇਨ੍ਹਾਂ ਦੇ ਉੱਪਰ 2 ਮੋਟਰਸਾਈਕਲ ਸਵਾਰਾਂ ਫਾਇਰਿੰਗ ਕੀਤੀ ਸੀ ਅਤੇ ਇਸ ਫਾਇਰਿੰਗ ਦੇ ਵਿਚ ਗੁਰਵਿੰਦਰ ਨੂੰ ਗੋਲੀ ਲੱਗੀ ਸੀ ਜਿਸ ਕਾਰਨ ਉਸ ਦੀ ਹਸਪਤਾਲ ਵਿਚ ਜਾ ਕੇ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿਚ ਉਨਾਂ ਦੇ 12-13 ਸਾਥੀਆਂ ਨੂੰ ਫੜਿਆ ਹੈ ।
;
;
;
;
;
;
;
;