ਕਾਂਗਰਸ ਨੇ ਦਿੱਲੀ ਧਮਾਕੇ ਦੀ 'ਪੂਰੀ ਜਾਂਚ' ਦੀ ਮੰਗ ਕੀਤੀ
ਨਵੀਂ ਦਿੱਲੀ, 10 ਨਵੰਬਰ (ਏਐਨਆਈ): ਕਾਂਗਰਸ ਮੁਖੀ ਮਲਿਕਅਰਜੁਨ ਖੜਗੇ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ 'ਤੇ ਹੋਏ ਧਮਾਕੇ ਦੀ "ਤੁਰੰਤ ਅਤੇ ਪੂਰੀ ਜਾਂਚ" ਯਕੀਨੀ ਬਣਾਉਣੀ ਚਾਹੀਦੀ ਹੈ। ਧਮਾਕੇ ਵਿਚ 8 ਲੋਕ ਮਾਰੇ ਗਏ ਸਨ।
ਐਕਸ 'ਤੇ ਇਕ ਪੋਸਟ ਵਿਚ ਖੜਗੇ ਨੇ ਲਿਖਿਆ, "ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਕਾਰ ਧਮਾਕੇ ਦੀ ਖ਼ਬਰ ਸੁਣ ਕੇ ਬਹੁਤ ਦੁਖ ਹੋਇਆ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਇਸ ਘਟਨਾ ਵਿਚ ਕਈ ਕੀਮਤੀ ਜਾਨਾਂ ਗਈਆਂ ਹਨ। ਦੁੱਖ ਦੇ ਇਸ ਪਲ ਵਿਚ ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਦੁਖੀ ਪਰਿਵਾਰਾਂ ਦੇ ਨਾਲ ਹਨ ਅਤੇ ਅਸੀਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦੇ ਹਾਂ। ਸਰਕਾਰ ਨੂੰ ਇਸ ਧਮਾਕੇ ਦੀ ਤੁਰੰਤ ਅਤੇ ਪੂਰੀ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ । ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਮੌਤਾਂ ਲਈ ਸੰਵੇਦਨਾ ਪ੍ਰਗਟ ਕੀਤੀ।
;
;
;
;
;
;
;
;