ਸੜਕ ਹਾਦਸੇ 'ਚ ਸਾਬਕਾ ਸਰਪੰਚ ਕਾਂਗਰਸੀ ਆਗੂ ਸੁਖਦੇਵ ਸਿੰਘ ਕਾਲਾਬੂਲਾ ਦਾ ਦਿਹਾਂਤ
ਸ਼ੇਰਪੁਰ,10 ਨਵੰਬਰ (ਮੇਘ ਰਾਜ ਜੋਸ਼ੀ) - ਨੇੜਲੇ ਪਿੰਡ ਕਾਲਾਬੂਲਾ ਦੇ ਸਾਬਕਾ ਸਰਪੰਚ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਬਿੰਨੜ ਦੇ ਦਿਹਾਂਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਸ਼ੇਰਪੁਰ ਵਿਖੇ ਆਪਣੇ ਕੰਮ ਕਾਰ ਲਈ ਆਏ ਹੋਏ ਸਨ। ਜਿੱਥੇ ਇਕ ਸੜਕ ਹਾਦਸੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿਚ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ , ਕਮਲਜੀਤ ਸਿੰਘ ਚੱਕ, ਜਸਮੇਲ ਸਿੰਘ ਬੜੀ, ਕ੍ਰਿਸ਼ਨ ਕੁਮਾਰ ਸਿੰਗਲਾ, ਹਾਦਰ ਸਿੰਘ ਗਰੇਵਾਲ , ਪ੍ਰਗਟ ਸਿੰਘ, ਬਹਾਦਰ ਸਿੰਘ ਢੰਡਾ ਨੇ ਉਨ੍ਹਾਂ ਦੇ ਦਿਹਾਂਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।
;
;
;
;
;
;
;
;