ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 4 ਪਿੰਡਾਂ ਨੂੰ ਦਿੱਤੇ 1.28 ਕਰੋੜ ਰੁਪਏ ਦੇ ਵਿਕਾਸ ਚੈੱਕ
ਦਿੜ੍ਹਬਾ, 10 ਨਵੰਬਰ (ਜਸਵੀਰ ਸਿੰਘ ਔਜਲਾ ) - ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਹਲਕਾ ਦਿੜ੍ਹਬਾ ਦੇ ਹਰੇਕ ਪਿੰਡ ਨੂੰ ਸ਼ਹਿਰਾਂ ਵਰਗੀਆਂ ਬੁਨਿਆਦੀ ਸਹੂਲਤਾਂ ਦੇਣਾ ਸਾਡੀ ਪਹਿਲ ਹੈ। ਅਗਲੇ ਡੇਢ ਸਾਲ ਵਿਚ ਹਲਕੇ ਦਾ ਕੋਈ ਵੀ ਪਿੰਡ ਇਨ੍ਹਾਂ ਸਹੂਲਤਾਂ ਤੋਂ ਵਾਂਝਾ ਨਹੀਂ ਰਹੇਗਾ। ਉਹ ਆਪਣੇ ਹਲਕੇ ਦੇ 4 ਪਿੰਡਾਂ ਘਨੌਰ ਰਾਜਪੂਤਾਂ, ਸੰਤਪੁਰਾ, ਗਿਦੜਿਆਣੀ ਅਤੇ ਖੋਖਰ ਖੁਰਦ ਨੂੰ ਵਿਕਾਸ ਕਾਰਜਾਂ ਲਈ 1.28 ਕਰੋੜ ਰੁਪਏ ਦੇ ਵਿਕਾਸ ਚੈੱਕ ਦੇਣ ਲਈ ਵਿਸ਼ੇਸ਼ ਤੌਰ ਉੱਤੇ ਇਨ੍ਹਾਂ ਪਿੰਡਾਂ ਵਿਚ ਪਹੁੰਚੇ ਸਨ।
;
;
;
;
;
;
;
;