ਚੰਡੀਗੜ੍ਹ 'ਚ ਨੌਜਵਾਨ ਦੀ ਹੱਤਿਆ, ਕਾਰ ਸਵਾਰ 3 ਨੌਜਵਾਨਾਂ ਨੇ ਮਾਰੀਆਂ ਗੋਲ਼ੀਆਂ
ਚੰਡੀਗੜ੍ਹ, 1 ਦਸੰਬਰ (ਏਐਨਆਈ ): ਚੰਡੀਗੜ੍ਹ ਦੇ ਸੈਕਟਰ 26 ਵਿਚ ਕਾਰ ਸਵਾਰ ਤਿੰਨ ਹਮਲਾਵਰਾਂ ਨੇ ਇਕ ਨੌਜਵਾਨ ਨੂੰ ਗੋਲ਼ੀਆਂ ਮਾਰ ਦਿੱਤੀਆਂ। ਨੌਜਵਾਨ ਆਪਣੀ ਕਾਰ ਵਿਚ ਜਾ ਰਿਹਾ ਸੀ। ਪੀੜਤ ਨੂੰ ਗੰਭੀਰ ਹਾਲਤ ਵਿਚ ਪੀਜੀਆਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਸੈਕਟਰ 33 ਦੇ ਰਹਿਣ ਵਾਲੇ ਇੰਦਰਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸਦੀ ਉਮਰ ਲਗਭਗ 35 ਸਾਲ ਹੈ। ਲਗਭਗ ਅੱਠ ਤੋਂ ਨੌਂ ਰਾਊਂਡ ਗੋਲ਼ੀਆਂ ਚਲਾਈਆਂ ਗਈਆਂ। ਚੰਡੀਗੜ੍ਹ ਦੇ ਆਈਜੀ ਪੁਸ਼ਪੇਂਦਰ ਕੁਮਾਰ ਦਾ ਕਹਿਣਾ ਹੈ ਕਿ ਇਹ ਗੈਂਗਵਾਰ ਦਾ ਮਾਮਲਾ ਹੋ ਸਕਦਾ ਹੈ, ਕਿਉਂਕਿ ਮ੍ਰਿਤਕ ਕਈ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
;
;
;
;
;
;
;
;