ਟੀ.ਐਮ.ਸੀ. ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਚੋਣ ਸੁਧਾਰਾਂ 'ਤੇ ਤੁਰੰਤ ਚਰਚਾ ਦੀ ਕੀਤੀ ਮੰਗ
ਨਵੀਂ ਦਿੱਲੀ, 1 ਦਸੰਬਰ (ਏਐਨਆਈ): ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ, ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਕੇਂਦਰ ਅਤੇ ਚੋਣ ਕਮਿਸ਼ਨ ਦੀ ਆਲੋਚਨਾ ਕੀਤੀ, ਚੋਣ ਸੁਧਾਰਾਂ ਅਤੇ ਐਸ.ਆਈ.ਆਰ. 'ਤੇ ਤੁਰੰਤ ਚਰਚਾ ਦੀ ਮੰਗ ਕੀਤੀ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਘੋਸ਼ ਨੇ ਕਿਹਾ, "ਇਹ ਇਕ ਮਨੁੱਖੀ ਦੁਖਾਂਤ ਹੈ। ਪੱਛਮੀ ਬੰਗਾਲ ਵਿਚ 40 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਬੀ.ਐਲ.ਓ. ਖੁਦਕੁਸ਼ੀ ਕਰ ਰਹੇ ਹਨ। ਚੋਣ ਕਮਿਸ਼ਨ ਦੇ ਹੱਥ ਖੂਨ ਨਾਲ ਰੰਗੇ ਹੋਏ ਹਨ।"
ਉਨ੍ਹਾਂ ਨੇ ਕਿਹਾ ਕਿ ਸਥਿਤੀ 'ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਇਸ ਸਥਿਤੀ ਵਿਚ ਇਹ ਜ਼ਰੂਰੀ ਹੈ ਕਿ ਸੰਸਦ ਚੁੱਪ ਨਾ ਰਹੇ ਅਤੇ ਸਾਡੇ ਦੇਸ਼ ਵਿਚ ਚੋਣ ਸੁਧਾਰਾਂ, ਐਸ.ਆਈ.ਆਰ. ਅਤੇ ਚੋਣ ਪ੍ਰਕਿਰਿਆ 'ਤੇ ਚਰਚਾ ਬਹੁਤ ਜ਼ਰੂਰੀ ਹੈ । ਘੋਸ਼ ਨੇ ਸਰਕਾਰ 'ਤੇ ਇਸ ਮੁੱਦੇ 'ਤੇ ਜਵਾਬਦੇਹੀ ਤੋਂ ਬਚਣ ਦਾ ਦੋਸ਼ ਲਗਾਇਆ। ਸਰਕਾਰ ਸਮਾਂ-ਸੀਮਾ ਜਾਂ ਭਰੋਸਾ ਦੇਣ ਤੋਂ ਇਨਕਾਰ ਕਰ ਰਹੀ ਹੈ। ਉਹ ਦੇਸ਼ ਦੇ ਸਾਹਮਣੇ ਇਸ ਜ਼ਰੂਰੀ ਮਾਮਲੇ 'ਤੇ ਚਰਚਾ ਕਰਨ ਤੋਂ ਇਨਕਾਰ ਕਰ ਰਹੇ ਹਨ ।
;
;
;
;
;
;
;
;