ਵਿਧਾਇਕ ਖਹਿਰਾ ਨੇ ਰਾਜ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
ਭੁਲੱਥ (ਕਪੂਰਥਲਾ), 5 ਦਸੰਬਰ (ਮਨਜੀਤ ਸਿੰਘ ਰਤਨ)- ਹਲਕਾ ਭੁਲੱਥ ਵਿਚ ਬਲਾਕ ਸੰਮਤੀ ਚੋਣ ਦੇ 6 ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਹੋਣ ਦੀ ਪ੍ਰਕਿਰਿਆ ਨੂੰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਰਕਾਰ ਦਾ ਅਫਸਰਾਂ ਉਤੇ ਸਿਆਸੀ ਦਬਾਅ ਕਰਾਰ ਦਿੱਤਾ।
ਇਸੇ ਸਬੰਧ ਵਿਚ ਵਿਧਾਇਕ ਖਹਿਰਾ ਵਲੋਂ ਰਾਜ ਚੋਣ ਕਮਿਸ਼ਨ (ਪੰਜਾਬ) ਰਾਜ ਕਮਲ ਨੂੰ ਸ਼ਿਕਾਇਤ ਲਿਖੀ। ਜਿਸ ਵਿਚ ਖਹਿਰਾ ਨੇ ਕਿਹਾ ਕਿ ਮੈਨੂੰ ਇਹ ਸ਼ਿਕਾਇਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਭੁਲੱਥ ਦੇ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰ ਨੇ ਸਿਆਸੀ ਦਬਾਅ ਹੇਠ ਆ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ 6 ਨੋਮੀਨੇਸ਼ਨ ਪੇਪਰ ਰੱਦ ਕਰ ਦਿੱਤੇ ਹਨ, ਜਿਨ੍ਹਾਂ ਦਾ ਵੇਰਵਾ ਦੱਸਿਆ ਕਿ ਉਮੀਦਵਾਰ ਪੂਰਨ ਸਿੰਘ ਜ਼ੋਨ ਲੱਖਣ ਕੇ ਪੱਡੇ, ਉਮੀਦਵਾਰ ਜੋਬਨ ਸਿੰਘ ਅਤੇ ਗੁਰਜੀਤ ਸਿੰਘ ਜੋਨ ਚੱਕੋਕੀ, ਉਮੀਦਵਾਰ ਹਰਦੇਵ ਸਿੰਘ ਅਤੇ ਕਮਲਜੀਤ ਕੌਰ ਜ਼ੋਨ 10 ਨੰਗਲ ਲੁਬਾਣਾ ਅਤੇ ਉਮੀਦਵਾਰ ਰਜਿੰਦਰ ਕੌਰ ਜ਼ੋਨ 21 ਪੱਡੇ ਬੇਟ ਹਨ, ਜਿਨ੍ਹਾਂ ਦੇ ਨਾਮਜ਼ਦਗੀਆਂ ਰੱਦ ਕੀਤੀਆ ਹਨ।
;
;
;
;
;
;
;
;
;