ਸੁਖਬੀਰ ਸਿੰਘ ਬਾਦਲ ਨੇ ਅਕਾਲੀ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਲਈ ਦਿੱਤਾ ਥਾਪੜਾ
ਪੱਖੋਵਾਲ/ਲੋਹਟਬੱਦੀ, 5 ਦਸੰਬਰ (ਖੁਸਵਿੰਦਰ ਸਿੰਘ ਸਰਾਭਾ, ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ ‘ਚ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਅਕਾਲੀ ਵਰਕਰਾਂ ਅਤੇ ਵੋਟਰਾਂ ‘ਚ ਉਤਸ਼ਾਹ ਤੋਂ ਗਦਗਦ ਹੋਏ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀਆਂ ਚੋਣ ਸਰਗਰਮੀਆਂ ਦੌਰਾਨ ਅੱਜ ਉਚੇਚੇ ਤੌਰ ‘ਤੇ ਹਲਕਾ ਦਾਖਾ ਦੇ ਪਿੰਡ ਫੱਲੇਵਾਲ (ਲੁਧਿਆਣਾ) ਪੁੱਜੇ।
ਉਨ੍ਹਾਂ ਟਕਸਾਲੀ ਪਰਿਵਾਰ ‘ਚੋਂ ਜਿਲ੍ਹਾ ਪ੍ਰੀਸ਼ਦ ਜ਼ੋਨ ਮੋਹੀ ਤੋਂ ਅਕਾਲੀ ਗੁਰਦੀਪ ਸਿੰਘ ਦੀ ਧਰਮ ਪਤਨੀ ਬੀਬੀ ਹਰਪ੍ਰੀਤ ਕੌਰ ਅਕਾਲੀ ਫੱਲੇਵਾਲ ਅਤੇ ਬਲਾਕ ਸੰਮਤੀ ਜ਼ੋਨ ਗੁੱਜਰਵਾਲ (ਜ) ਤੋਂ ਕੁਲਜੀਤ ਸਿੰਘ ਲਾਲੀ, ਲਤਾਲਾ ਜ਼ੋਨ (ਇਸਤਰੀ) ਤੋਂ ਮਨਪ੍ਰੀਤ ਕੌਰ ਖੰਗੂੜਾ, ਜੋਨ ਢੈਪਈ ਤੋਂ ਸੁਰਿੰਦਰ ਕੌਰ, ਜ਼ੋਨ ਧੂਲਕੋਟ ਤੋਂ ਹਰਪ੍ਰੀਤ ਸਿੰਘ ਟੈਣੀ ਘੁੰਗਰਾਣਾ, ਜ਼ੋਨ ਜੋਧਾਂ ਤੋਂ ਜੈਲਦਾਰ ਪ੍ਰਿਤਪਾਲ ਸਿੰਘ, ਮੋਹੀ ਜੋਨ ਤੋਂ ਸਿੰਗਾਰਾ ਸਿੰਘ ਮੋਹੀ, ਛਪਾਰ ਜੋਨ ਤੋਂ ਸੁਖਪਾਲ ਸਿੰਘ ਉਮੀਦਵਾਰ ਨੂੰ ਚੋਣ ਪ੍ਰਚਾਰ ਲਈ ਥਾਪੜਾ ਦਿੱਤਾ।
;
;
;
;
;
;
;
;
;