ਕਾਂਗਰਸੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨਾ ਬਦਲਾਖੋਰੀ ਦੀ ਨੀਤੀ : ਖਹਿਰਾ
ਭੁਲੱਥ, 5 ਦਸੰਬਰ (ਮੇਹਰ ਚੰਦ ਸਿੱਧੂ)- ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਦੇਰ ਸ਼ਾਮ ਐਸ. ਡੀ. ਐਮ. ਦਫਤਰ ਦੇ ਸਾਹਮਣੇ ਤਹਿਸੀਲ ਭੁਲੱਥ ਅੰਦਰ ਆਪਣੇ ਕਾਂਗਰਸੀ ਵਰਕਰਾਂ ਨਾਲ ਇਕੱਤਰ ਹੋ ਕੇ ਬੋਲਦਿਆਂ ਕਿਹਾ ਕਿ ਕਾਂਗਰਸ ਦੇ ਉਮੀਦਵਾਰਾਂ ਦੇ ਕਾਗਜ਼ਤ ਰੱਦ ਕਰਨਾ ਬਦਲਾਖੋਰੀ ਦੀ ਨੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਸੰਬੰਧੀ ਅਸੀਂ ਹਾਈਕੋਰਟ 'ਚ ਰਿੱਟ ਪਾਉਣ ਲਈ ਜਾਵਾਂਗੇ। ਖਹਿਰਾ ਨੇ ਕਿਹਾ ਕਿ ਸਾਡੇ ਕਾਂਗਰਸੀ ਉਮੀਦਵਾਰਾਂ ਦੇ 5 ਨੌਮੀਨੇਸ਼ਨ ਪੇਪਰ ਰੱਦ ਕਰ ਦਿੱਤੇ ਗਏ ਹਨ, ਪੂਰਨ ਸਿੰਘ ਉਮੀਦਵਾਰ ਜ਼ੋਨ 17 ਲੱਖਣ ਕੇ ਪੱਡੇ, ਜੋਬਨ ਸਿੰਘ ਤੇ ਗੁਰਜੀਤ ਸਿੰਘ ਉਮੀਦਵਾਰ ਜ਼ੋਨ 18 ਚੱਕੋਕੀ, ਹਰਦੇਵ ਸਿੰਘ ਤੇ ਕਮਲਜੀਤ ਕੌਰ ਉਮੀਦਵਾਰ ਜ਼ੋਨ 10 ਨੰਗਲ ਲੁਬਾਣਾ, ਰਜਿੰਦਰ ਕੌਰ ਉਮੀਦਵਾਰ ਜ਼ੋਨ 21 ਪੱਡੇ ਬੇਟ ਦੇ ਕਾਗਜ਼ ਰੱਦ ਕੀਤੇ ਗਏ ਹਨ, ਜੋ ਇਕ ਬਦਲਾਖੋਰੀ ਦੀ ਨੀਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਚੋਣਾਂ ਦੇ ਉਮੀਦਵਾਰ ਤੇ ਹੋਰ ਕਾਂਗਰਸੀ ਸਮਰਥਕ ਹਾਜ਼ਰ ਸਨ।
;
;
;
;
;
;
;
;
;