JALANDHAR WEATHER

ਜ਼ਿਲ੍ਹਾ ਪ੍ਰੀਸ਼ਦ ਦੇ 5 ਤੇ ਬਲਾਕ ਸੰਮਤੀਆਂ ਦੇ 21 ਉਮੀਦਵਾਰਾਂ ਦੇ ਪਰਚੇ ਰੱਦ ਹੋਏ

ਕਪੂਰਥਲਾ, 5 ਦਸੰਬਰ (ਅਮਰਜੀਤ ਕੋਮਲ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਪਰਚਿਆਂ ਦੀ ਪੜਤਾਲ ਤੋਂ ਬਾਅਦ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ 59 ਤੇ ਬਲਾਕ ਸੰਮਤੀਆਂ ਦੇ 403 ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਸਹੀ ਪਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਪੰਚਾਲ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਬੀਤੇ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ 64 ਤੇ 5 ਬਲਾਕ ਸੰਮਤੀਆਂ ਲਈ 424 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰਵਾਏ ਸਨ |

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ 59 ਉਮੀਦਵਾਰਾਂ ਦੇ ਪਰਚੇ ਪੜਤਾਲ ਦੌਰਾਨ ਸਹੀ ਪਾਏ ਗਏ, ਜਦਕਿ 5 ਉਮੀਦਵਾਰਾਂ ਦੇ ਪਰਚੇ ਰੱਦ ਹੋ ਗਏ | ਇਸੇ ਤਰ੍ਹਾਂ ਬਲਾਕ ਸੰਮਤੀ ਕਪੂਰਥਲਾ ਦੇ 110 ਨਾਮਜ਼ਦਗੀਆਂ ਵਿਚੋਂ 6 ਉਮੀਦਵਾਰਾਂ ਦੇ ਪਰਚੇ ਰੱਦ ਹੋਏ, ਜਦਕਿ 104 ਉਮੀਦਵਾਰਾਂ ਦੇ ਪਰਚੇ ਸਹੀ ਪਾਏ ਗਏ | ਇਸੇ ਤਰ੍ਹਾਂ ਫੱਤੂਢੀਂਗਾ ਬਲਾਕ ਸੰਮਤੀ ਲਈ 56 ਉਮੀਦਵਾਰਾਂ ਦੇ ਨਾਮਜ਼ਦਗੀ ਪਰਚਿਆਂ ਦੀ ਪੜਤਾਲ ਦੌਰਾਨ 3 ਉਮੀਦਵਾਰਾਂ ਦੇ ਪਰਚੇ ਰੱਦ ਹੋਏ ਤੇ 53 ਉਮੀਦਵਾਰਾਂ ਦੇ ਪਰਚੇ ਦਰੁਸਤ ਪਾਏ ਗਏ | ਇਸੇ ਤਰ੍ਹਾਂ ਨਡਾਲਾ ਬਲਾਕ ਸੰਮਤੀ ਦੇ 82 ਉਮੀਦਵਾਰਾਂ ਦੇ ਪਰਚੇ ਸਹੀ ਪਾਏ ਗਏ 7 ਉਮੀਦਵਾਰਾਂ ਦੇ ਪਰਚੇ ਰੱਦ ਹੋਏ | ਬਲਾਕ ਸੰਮਤੀ ਫਗਵਾੜਾ ਦੇ 97 ਉਮੀਦਵਾਰਾਂ ਦੇ ਪਰਚੇ ਸਹੀ ਪਾਏ ਗਏ ਤੇ 2 ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਰੱਦ ਹੋਏ | ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਬਲਾਕ ਸੰਮਤੀ ਲਈ 67 ਉਮੀਦਵਾਰਾਂ ਦੇ ਪਰਚੇ ਠੀਕ ਪਾਏ ਗਏ ਤੇ 3 ਉਮੀਦਵਾਰਾਂ ਦੇ ਪਰਚੇ ਰੱਦ ਹੋਏ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ