JALANDHAR WEATHER

ਪੱਖੋ ਕਲਾਂ ਵਿਖੇ ਨਵਜੰਮਿਆ ਮ੍ਰਿ.ਤਕ ਬੱਚਾ ਮਿਲਿਆ, ਪੁਲਿਸ ਵਲੋਂ ਜਾਂਚ ਸ਼ੁਰੂ

ਬਰਨਾਲਾ/ਰੂੜੇਕੇ ਕਲਾਂ, 5 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਅਨਾਜ ਮੰਡੀ ਉਤੇ ਬਿਜਲੀ ਘਰ ਨਜ਼ਦੀਕ ਪੰਚਾਇਤੀ ਜ਼ਮੀਨ ਪਿੰਡ ਪੱਖੋ ਕਲਾਂ ਵਿਖੇ ਇਕ ਨਵਜੰਮੇ ਮ੍ਰਿਤਕ ਬੱਚੇ ਦੀ ਦੇਹ ਮਿਲਣ ਦੀ ਖ਼ਬਰ ਹੈ। ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਸਿੱਧੂ ਡੀ.ਐਸ.ਪੀ ਤਪਾ, ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਰੂੜੇਕੇ ਕਲਾਂ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਪਿੰਡ ਦੇ ਬੱਕਰੀਆਂ ਵਾਲੇ ਜਦੋਂ ਬਿਜਲੀ ਗਰਿੱਡ ਪੱਖੋ ਕਲਾਂ ਦੇ ਪਿਛਲੇ ਪਾਸੇ ਪੰਚਾਇਤੀ ਜ਼ਮੀਨ ਵਿਚ ਬੱਕਰੀਆਂ ਲੈ ਕੇ ਗਏ ਸਨ ਤਾਂ ਉਨ੍ਹਾਂ ਉੱਥੇ ਇਕ ਮ੍ਰਿਤਕ ਬੱਚੇ ਦੀ ਦੇਹ ਪਈ ਦੇਖੀ ਸੀ। ਜਦੋਂ ਪੁਲਿਸ ਪਾਰਟੀ ਨੇ ਮੌਕੇ ਉਤੇ ਪਹੁੰਚ ਕੇ ਦੇਖਿਆ ਤਾਂ ਇਕ ਨਵ ਜਨਮੇ ਬੱਚੇ ਲੜਕੇ ਦੀ ਮ੍ਰਿਤਕ ਦੇਹ ਪਈ ਸੀ। ਜਿਸਦੀ ਉਮਰ ਕਰੀਬ 4 ਦਿਨਾਂ ਦੀ ਜਾਪਦੀ ਹੈ। ਬੱਚੇ ਦੇ ਕੱਪੜੇ ਪਾਏ ਹੋਏ ਸਨ। ਬੱਚੇ ਦੀ ਮ੍ਰਿਤਕ ਦੇਹ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਰੱਖਵਾ ਦਿੱਤੀ ਗਈ ਹੈ। ਪੁਲਿਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਡੀ.ਐਸ.ਪੀ. ਤਪਾ ਗੁਰਪ੍ਰੀਤ ਸਿੰਘ ਸਿੱਧੂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਹ ਪਾਪ ਕਿਸਨੇ ਕੀਤਾ ਹੈ। ਇਸ ਸਬੰਧੀ ਕਿਸੇ ਨੂੰ ਵੀ ਕੁਝ ਪਤਾ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰਕੇ ਸੂਚਿਤ ਕਰੇ। ਸੂਚਨਾ ਦੇਣ ਵਾਲੇ ਵਿਆਕਤੀ ਦਾ ਨਾਮ ਪਤਾ ਵੀ ਗੁਪਤ ਰੱਖਿਆ ਜਾਵੇਗਾ। ਮੌਕੇ ’ਤੇ ਹਾਜ਼ਰ ਪਿੰਡ ਵਾਸੀਆਂ ਨੇ ਦੱਸਿਆ ਕਿ ਬੱਚੇ ਦੀ ਮ੍ਰਿਤਕ ਦੇਹ ਟੋਆ ਪੁਟ ਕੇ ਕਿਸੇ ਅਣਪਛਾਤੇ ਵਿਅਕਤੀਆਂ ਵਲੋਂ ਦੱਬੀ ਗਈ ਜਾਪਦੀ ਹੈ। ਜਿਸਨੂੰ ਕਿ ਕੁੱਤਿਆਂ ਵਲੋਂ ਜ਼ਮੀਨ ’ਚੋਂ ਬਾਹਰ ਕੱਢਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ