JALANDHAR WEATHER

ਇੰਡੀਗੋ ਦੇ ਸੰਚਾਲਨ ਸੰਕਟ ਨਾਲ ਨਜਿੱਠਣ ਵਿਚ ਸਰਕਾਰ ਵਲੋਂ ਕੋਈ ਦੇਰੀ ਨਹੀਂ- ਸ਼ਹਿਰੀ ਹਵਾਬਾਜ਼ੀ ਸਕੱਤਰ ਸਮੀਰ ਸਿਨਹਾ

ਨਵੀਂ ਦਿੱਲੀ , 8 ਦਸੰਬਰ - ਸ਼ਹਿਰੀ ਹਵਾਬਾਜ਼ੀ ਸਕੱਤਰ ਸਮੀਰ ਕੁਮਾਰ ਸਿਨਹਾ ਨੇ ਕਿਹਾ ਹੈ ਕਿ ਇੰਡੀਗੋ ਏਅਰਲਾਈਨਜ਼ ਵਿਚ ਸੰਚਾਲਨ ਸੰਕਟ ਤੋਂ ਬਾਅਦ ਸਰਕਾਰ ਵਲੋਂ ਕਾਰਵਾਈ ਵਿਚ ਕੋਈ ਦੇਰੀ ਨਹੀਂ ਕੀਤੀ ਗਈ ਹੈ, ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਏਅਰਲਾਈਨਾਂ ਅਤੇ ਹਵਾਈ ਅੱਡਿਆਂ ਨਾਲ ਤਾਲਮੇਲ ਵਾਲੀਆਂ ਮੀਟਿੰਗਾਂ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨਾਲ ਨਜਿੱਠਣ ਲਈ ਕਈ ਕਦਮ ਚੁੱਕੇ ਹਨ ਅਤੇ ਇਸ ਦੇ ਦਖ਼ਲ ਤੋਂ ਬਾਅਦ ਪ੍ਰਕਿਰਿਆ ਸੁਚਾਰੂ ਰਹੀ ਹੈ।


3 ਦਸੰਬਰ ਨੂੰ, ਜਦੋਂ ਸਾਨੂੰ ਪਤਾ ਲੱਗਾ, ਅਸੀਂ ਤੁਰੰਤ ਮੀਟਿੰਗਾਂ ਕੀਤੀਆਂ, ਅਤੇ ਉਸ ਤੋਂ ਬਾਅਦ ਅਸੀਂ ਏਅਰਲਾਈਨਾਂ, ਹਵਾਈ ਅੱਡਿਆਂ ਅਤੇ ਹੋਰ ਏਅਰਲਾਈਨਾਂ ਨਾਲ ਤਾਲਮੇਲ ਕੀਤਾ ਅਤੇ ਉਸ ਤੋਂ ਬਾਅਦ ਸਭ ਕੁਝ ਸੁਚਾਰੂ ਹੋ ਗਿਆ ਹੈ। ਰਿਕਵਰੀ ਬਹੁਤ ਤੇਜ਼ ਹੋਈ ਹੈ। ਅਸੀਂ ਕਿਰਾਏ ਦੀਆਂ ਸੀਮਾਵਾਂ ਵੀ ਰੱਖੀਆਂ ਹਨ। ਹਵਾਈ ਕਿਰਾਇਆ 18,000 ਰੁਪਏ ਤੱਕ ਸੀਮਤ ਕੀਤਾ ਗਿਆ ਹੈ। ਇਹ 500 ਕਿਲੋਮੀਟਰ ਤੱਕ 7500 ਰੁਪਏ ਤੋਂ ਸ਼ੁਰੂ ਹੁੰਦਾ ਹੈ, ਅਤੇ 1500 ਕਿਲੋਮੀਟਰ ਤੋਂ ਵੱਧ, ਇਹ 18000 ਰੁਪਏ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ